
ਜ਼ੀਰੋ ਪ੍ਰਸੈਂਟਾਈਲ ਕੱਟ ਆਫ ਕਰਨਾ ਉਚੇਰੀ ਮੈਡੀਕਲ ਸਿੱਖਿਆ ਧਨਾਡ ਲੋਕਾਂ ਦੇ ਹਵਾਲੇ ਕਰਨ ਦੇ ਤੁੱਲ :- ਡੀ.ਟੀ.ਅੇੈਫ ਆਮ ਲੋਕਾਂ ਤੋ ਮੈਡੀਕਲ ਸਿੱਖਿਆ ਤੇ ਸਹੂਲਤਾਂ ਹੋਣਗੀਆਂ ਦੂਰ
ਗੜਸ਼ੰਕਰ 29 ਸਤੰਬਰ ਕੇਂਦਰ ਦੀ ਮੋਦੀ ਸਰਕਾਰ ਵਲੋ ਪਿਛਲੇ ਦਿਨੀ ਉਚੇਰੀ ਮੈਡੀਕਲ ਸਿੱਖਿਆ ਦੇ ਦਾਖਲਾ ਬਾਰੇ ਕੀਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋ ਕੀਤੇ ਨੋਟੀਫਿਕੇਸ਼ਨ ਦੀ ਡੈਮੋਕਰੈਟਿਕ ਟੀਚਰਜ਼ ਫਰੰਟ ਵਲੋ ਸਖਤ ਨਿਖੇਧੀ ਕੀਤੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਟੀ ਅੇੈੱਫ ਦੇ ਆਗੂਆਂ ਮੁਕੇਸ਼ ਕੁਮਾਰ ਸੁਖਦੇਵ ਡਾਨਸੀਵਾਲ ਅਤੇ ਸੇਵਾਮੁਕਤ ਪ੍ਰਿੰਸੀਪਲ ਡਾ.ਬਿੱਕਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਕਾਰਪੋਰੇਟ ਪੱਖੀ ਸਰਕਾਰ ਵਲੋਂ ਵਿਸ਼ਵ ਬੈਂਕ ਦੇ ਦਿਸ਼ਾ ਨਿਰਦੇਸ਼ਾ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਅਨੁਸਾਰ ਪਿਛਲੇ ਲੰਬੇ ਸਮੇ ਤੋ ਦੇਸ਼ ਦੀਆਂ ਸਮੂਹ ਸੰਪਤੀਆਂ ਨੂੰ ਕੋਡੀਆ ਦੇ ਭਾਅ ਦੇਸ਼ੀ ਵਿਦੇਸ਼ੀ ਕਾਰਪੋਰੇਟਾ ਨੂੰ ਸੋਪਿਆ ਗਿਆ ਹੈ ਜਿਸਦੇ ਤਹਿਤ ਮੋਦੀ ਸਰਕਾਰ ਵਲੋ ਹੁਣ ਰਹਿੰਦੀ ਖੂੰਹਦੀ ਉਚੇਰੀ ਸਿੱਖਿਆ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋ ਜਾਰੀ ਕੀਤੇ ਇਸ ਤਾਜ਼ੇ ਨੋਟੀਫਿਕੇਸ਼ਨ ਤਹਿਤ ਧਨਾਡਾਂ ਹਵਾਲੇ ਕਰ ਦਿੱਤਾ ਹੈ। ਜਿਸ ਅਨੁਸਾਰ ਅੇੈੱਮ ਡੀ/ਅੇੱਮ ਅੇੈੱਸ ਦੀਆਂ ਸੀਟਾਂ ਲਈ ਘੱਟੋ ਘੱਟ ਕੱਟ ਆਫ ਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਜਿਸ ਨਾਲ ਹੁਣ ਨੀਟ ਪੀ ਜੀ ਪ੍ਰੀਖਿਆ ਵਿੱਚ ਜੀਰੋ ਰੈਂਕ ਪ੍ਰਾਪਤ ਕਰਨ ਵਾਲੇ ਪੈਸੇ ਦੇ ਜੋਰ ਨਾਲ ਸੀਟਾ ਪ੍ਰਾਪਤ ਕਰਨਗੇ ਜਿਸਦਾ ਖਮਿਆਜ਼ਾ ਆਮ ਵਿਦਿਆਰਥੀ ਭੁਗਣਗੇ ਉੱਥੇ ਆਮ ਲੋਕ ਮਹਿੰਗੇ ਇਲਾਜ ਨਹੀ ਕਰਵਾ ਸਕਣਗੇ।
