ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਵਿੱਚ ਅੱਜ ਭੌਰਾ ਦੀ ਫੁੱਟਬਾਲ ਟੀਮ ਜੇਤੂ ਰਹੀ
ਨਵਾਂਸ਼ਹਿਰ - ਸ੍ਰੀ ਮਾਨ ਸੰਤ ਕਨਿਯਾ ਜੀ ਪਿੰਡ ਪਠਲਾਵਾ ਵੱਲੋਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਗੋਬਿੰਦ ਪੁਰ, ਪੱਦੀ ਮੱਟਵਾਲੀ, ਉੱਚਾ ਲਧਾਣਾ, ਸਲੋਹ, ਭੌਰਾ, ਪਦਰਾਣਾ, ਮਾਹਿਲ ਗਹਿਲਾਂ, ਝਿੱਕਾ, ਪੱਲੀ ਝਿੱਕੀ, ਭੂਤਾਂ ਆਦਿ ਪਿੰਡਾਂ ਦੀਆਂ ਫੁੱਟਬਾਲ ਦੀਆਂ ਟੀਮਾਂ ਨੇ ਭਾਗ ਲਿਆ ਹੈ।

ਅੱਜ ਉਂਚਾ ਤੇ ਸਲੋਹ ਟੀਮਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਸਲੋਹ ਦੀ ਟੀਮ ਜੇਤੂ ਹੋ ਗਈ। ਬਾਆਦ ਵਿੱਚ ਮੌਸਮ ਖਰਾਬ ਹੋ ਗਿਆ ਪਰ ਖਰਾਬ ਮੌਸਮ ਹੋਣ ਦੇ ਬਾਵਜੂਦ ਭੌਰੇ ਦੀ ਟੀਮ ਨੇ ਦੋ ਗੋਲ ਕਰ ਦਿੱਤੈ। ਜਦੋ ਕਿ ਹਵਾ ਬਿਲਕੁਲ ਉਲਟ ਦਿਸ਼ਾ ਵਿੱਚ ਚਲ ਰਹੀ ਸੀ। ਫਿਰ ਬਾਅਦ ਵਿੱਚ ਇੱਕ ਗੋਲ ਪਦਰਾਣੇ ਨੇ ਵੀ ਕੀਤਾ। ਪਰ ਉਸ ਵੇਲੇ ਉਹਨਾਂ ਦੀ ਕੋਈ ਨਹੀਂ ਚੱਲੀ ਜਦੋਂ ਭੌਰੇ ਵਾਲਿਆਂ ਨੇ ਇੱਕ ਗੋਲ ਹੋਰ ਕਰਕੇ ਆਪਣੀ ਜਿੱਤ ਪੱਕੀ ਕਰ ਲਈ ਇਸ ਤਰ੍ਹਾਂ ਭੌਰੇ ਦੀ ਫੁੱਟਬਾਲ ਟੀਮ ਨੇ ਅੱਜ ਦਾ ਮੈਚ ਆਪਣੇ ਨਾਂ ਕਰ ਲਿਆ।