ਸੋਹਾਣਾ ਪੁਲੀਸ ਵਲੋਂ ਚੋਰ ਕਾਬੂ

ਐਸ ਏ ਐਸ ਨਗਰ, 19 ਸਤੰਬਰ ਸੋਹਾਣਾ ਪੁਲੀਸ ਨੇ ਏਅਰਟੈਲ ਦੇ ਟਾਵਰ ਵਿੱਚ ਲੱਗੇ ਪੈਨਲ ਬਾਕਸ ਦੇ ਪੁਰਜੇ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਵਿਅਕਤੀਆਂ ਦੀ ਪਹਿਚਾਣ ਮਿਥੁਨ ਕੁਮਾਰ ਅਤੇ ਵਰਿੰਦਰ ਕੁਮਾਰ (ਦੋਵੇਂ ਵਾਸੀ ਜਿਲ੍ਹਾ ਮੁਜੱਫਰਨਗਰ ਯੂ.ਪੀ.) ਹਾਲ ਵਾਸੀ ਕਿਸ਼ਨਗੜ੍ਹ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਿਅਕਤੀਆਂ ਵਲੋਂ ਬੀਤੇ ਦਿਨੀਂ ਪਿੰਡ ਨਾਨੂਮਾਜਰਾ ਵਿਖੇ ਏਅਰਟੈਲ ਦੇ ਟਾਵਰ ਦੇ ਪੈਨਲ ਬਾਕਸ ਵਿੱਚੋਂ ਬੀ ਟੀ ਐਸ ਕਾਰਡ ਚੋਰੀ ਕੀਤੇ ਗਏ ਸਨ। ਪੁਲੀਸ ਵਲੋਂ ਇਹਨਾਂ ਤੋਂ 2 ਆਰ ਆਰ ਯੂ ਇਲੈਕਟ੍ਰੋਨਿਕ ਬਕਸੇ ਤੋਂ 2 ਜੰਪਰ ਪਾਵਰ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।