ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲ ਪੂਰੇ, ਸਮਾਰੋਹ ‘ਚ ਕਰਮਚਾਰੀਆਂ ਵੱਲੋਂ ਮੰਗ ਪੱਤਰ ਪੇਸ਼

ਪਟਿਆਲਾ- ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲ ਪੂਰੇ ਹੋਣ ਤੇ ਇੱਕ ਸਮਾਰੋਹ ਮਨਿੰਦਰ ਪਾਲ ਕੌਰ ਸਿੱਧੂ ਦੀ ਅਗਵਾਈ ਹੇਠ ਰੱਖਿਆ ਗਿਆ। ਜਿਸ ਮੌਕੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਮਾਨਯੋਗ ਸ੍ਰ. ਹਰਜੋਤ ਸਿੰਘ ਬੈਂਸ ਜੀ ਅਤੇ ਪਟਿਆਲਾ—1 ਅਤੇ 2 ਦੇ ਐਮ.ਐਲ.ਏ. ਸਾਹਿਬਾਨਾਂ ਨੇ ਮੁੱਖ ਮਹਿਮਾਨਾਂ ਵੱਜੋ ਸਿਰਕਤ ਕੀਤੀ।

ਇਸ ਮੌਕੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਕਮੇਟੀ ਕਾਲਜ ਦੀ ਕਮੇਟੀ ਵੱਲੋਂ ਕਾਲਜ ਦੇ ਪ੍ਰਧਾਨ ਸ੍ਰੀ ਰਾਮ ਲਾਲ ਰਾਮਾ, ਬਲਜਿੰਦਰ ਸਿੰਘ, ਮੁਕੇਸ਼ ਸੈਕਟਰੀ ਵੱਲੋਂ ਪੰਜਾਬ ਦੇ ਸਮੂਹ ਕਾਲਜਾਂ ਦੇ ਕਰਮਚਜਾਰੀਆਂ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ। 
ਇਸ ਮੰਗ ਪੱਤਰ ਵਿੱਚ ਏ.ਐਫ. ਕਰਮਚਾਰੀਆਂ (ਕੱਚੇ ਮੁਲਾਜਮਾਂ) ਨੂੰ ਪੱਕਾ ਕਰਨ ਅਤੇ ਉਹਨਾਂ ਦੀ ਤਨਖਾਹ ਸਰਕਾਰੀ ਖਜਾਨੇ ਵਿੱਚੋਂ ਦੇਣ ਬਾਰੇ ਅਤੇ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਨਵੀਂ ਭਰਤੀ ਕਰਨ ਦੀ ਬੇਨਤੀ ਕੀਤੀ ਗਈ। 
ਇਸ ਦੇ ਨਾਲ ਨਾਲ ਸਰਕਾਰੀ ਵਿਭਾਗਾਂ ਵਿੱਚ ਪੰਜਾਬ ਸਰਕਾਰ ਦੇ 2021 ਦੇ ਨੋਟੀਫਿਕੇਸ਼ਨ ਅਨੁਸਾਰ ਠੇਕੇਦਾਰੀ ਦੇ ਸਿਸਟਮ ਨੂੰ ਬੰਦ ਕਰਨ ਅਤੇ ਡਿਪਾਰਟਮੈਂਟਾਂ ਰਾਹੀਂ ਹੀ ਭਰਤੀ ਕਰਨ ਦੀ ਵੀ ਮੰਗ ਕੀਤੀ ਗਈ। ਇਸ ਠੇਕੇਦਾਰੀ ਦਾ ਵਿਰੋਧ ਸੂਬਾ ਪ੍ਰਧਾਨ ਸ੍ਰ. ਦਰਸ਼ਨ ਸਿੰਘ ਲੁਬਾਣਾ ਜੀ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰੋਫੈਸਰ ਮਨਮੋਹਨ ਸ਼ੱਮੀ, ਪ੍ਰੋ. ਰੇਖੀ, ਪ੍ਰੋ. ਅਮਿਤ ਸਮਰਾ, ਆਦਿ ਹਾਜਰ ਸਨ।