
ਜਨਵਾਦੀ ਇਸਤਰੀ ਸਭਾ ਦਾ 2 ਦਿਨਾਂ 13ਵਾ ਸੂਬਾਈ ਅਜਲਾਸ ਗੜਸ਼ੰਕਰ ਵਿਖੇ ਅਰੰਭ
ਗੜ੍ਹਸ਼ੰਕਰ 19 ਅਗਸਤ- ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੇ 2 ਦਿਨਾਂ 13ਵਾਂ ਸੂਬਾਈ ਅਜਲਾਸ ਅੱਜ ਸਹੀਦੇ ਆਜ਼ਮ ਸ. ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨਗਰ ਵਿਖੇ ਗ਼ਦਰੀ ਬੀਬੀ ਗੁਲਾਬ ਕੌਰ ਹਾਲ ਗੜ੍ਹਸ਼ੰਕਰ ਵਿਖੇ ਅਰੰਭ ਹੋਇਆ। ਇਸ ਮੌਕੇ ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਆਸ਼ਾ ਰਾਣਾ ਨੇ ਨਿਭਾਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਬੀਬੀ ਆਸ਼ਾ ਰਾਣਾ, ਸੁਭਾਸ਼ ਮੱਟੂ, ਡਾ. ਕੰਵਲਜੀਤ ਕੌਰ, ਸਰਵਜੀਤ ਕੌਰ ਅਤੇ ਕ੍ਰਿਸ਼ਨਾ ਕੁਮਾਰੀ ਸ਼ਾਮਿਲ ਹੋਈਆਂ। ਸਵਾਗਤੀ ਭਾਸ਼ਣ ਵਿਚ ਬੀਬੀ ਸੁਭਾਸ਼ ਮੱਟੂ ਨੇ ਜੀ ਆਇਆਂ ਆਖਿਆ।
ਗੜ੍ਹਸ਼ੰਕਰ 19 ਅਗਸਤ- ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੇ 2 ਦਿਨਾਂ 13ਵਾਂ ਸੂਬਾਈ ਅਜਲਾਸ ਅੱਜ ਸਹੀਦੇ ਆਜ਼ਮ ਸ. ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨਗਰ ਵਿਖੇ ਗ਼ਦਰੀ ਬੀਬੀ ਗੁਲਾਬ ਕੌਰ ਹਾਲ ਗੜ੍ਹਸ਼ੰਕਰ ਵਿਖੇ ਅਰੰਭ ਹੋਇਆ।
ਇਸ ਮੌਕੇ ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਆਸ਼ਾ ਰਾਣਾ ਨੇ ਨਿਭਾਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਬੀਬੀ ਆਸ਼ਾ ਰਾਣਾ, ਸੁਭਾਸ਼ ਮੱਟੂ, ਡਾ. ਕੰਵਲਜੀਤ ਕੌਰ, ਸਰਵਜੀਤ ਕੌਰ ਅਤੇ ਕ੍ਰਿਸ਼ਨਾ ਕੁਮਾਰੀ ਸ਼ਾਮਿਲ ਹੋਈਆਂ। ਸਵਾਗਤੀ ਭਾਸ਼ਣ ਵਿਚ ਬੀਬੀ ਸੁਭਾਸ਼ ਮੱਟੂ ਨੇ ਜੀ ਆਇਆਂ ਆਖਿਆ।
ਇਸ ਉਪਰੰਤ ਉਦਘਾਟਨੀ ਭਾਸ਼ਣ ਵਿਚ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੀ ਰਾਸ਼ਟਰੀ ਜਨਰਲ ਸਕੱਤਰ ਮਰੀਅਮ ਧਾਵਲੇ ਨੇ ਔਰਤਾ ਨੂੰ ਦਰਪੇਸ਼ ਆ ਰਹੀਆਂ ਸਮੱਸਿਆਂਵਾਂ ਅਤੇ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਵੱਲੋਂ ਇਸਤਰੀਆਂ ਦੀ ਭਲਾਈ ਲਈ ਲੜੇ ਜਾ ਰਹੇ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਡੈਲੀਗੇਟਾ ਨੂੰ ਪੰਜਾਬ ਅੰਦਰ ਹੋਰ ਮਜ਼ਬੂਤ ਕਰਨ ਅਤੇ ਸਾਂਝੇ ਸੰਘਰਸ਼ ਉਸਾਰਣ ਲਈ ਕਿਹਾ।
ਉਨ੍ਹਾਂ ਨੇ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਜੀ ਦੇ ਨਾਮ ਤੇ ਨਗਰ ਅਤੇ ਗਦਰੀ ਬੀਬੀ ਗੁਲਾਬ ਕੌਰ ਦੇ ਨਾਮ ਤੇ ਹਾਲ ਬਣਾਉਣ ਦੀ ਉਚੇਚੇ ਤੌਰ ਤੇ ਸ਼ਲਾਘਾ ਕੀਤੀ।ਇਸ ਮੌਕੇ ਭਰਾਤਰੀ ਸੰਦੇਸ਼ ਦਿੰਦਿਆਂ ਪੰਜਾਬ ਕਿਸਾਨ ਸਭਾ ਦੇ ਉਪ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਔਰਤਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਮਜਬੂਤ ਜਨਵਾਦੀ ਇਸਤਰੀ ਸਭਾ ਨੂੰ ਉਸਾਰਣ ਅਤੇ ਇਸ ਕਾਨਫਰੰਸ ਵਿੱਚ ਅਤੇ ਕਾਰਜਾਂ ਵਿੱਚ ਹੱਕ ਸੱਚ ਦੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕਣ ਲਈ ਕਿਹਾ।
ਇਸ ਮੌਕੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਮੇਸ਼ ਸਿੰਘ, ਸੀਟੂ ਦੇ ਵਾਇਸ ਪ੍ਧਾਨ ਸਾਥੀ ਮਹਿੰਦਰ ਕੁਮਾਰ ਬੱਡੋਆਣ, ਡੀ.ਵਾਈ.ਐਫ.ਆਈ ਪੰਜਾਬ ਦੇ ਖਜ਼ਾਨਚੀ ਸੋਨੂੰ ਗੁਪਤਾ ਵਲੋਂ ਵੀ ਭਰਾਤਰੀ ਸੰਦੇਸ਼ ਦਿੱਤੇ। ਇਸ ਮੌਕੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਬੀਬੀ ਹਰਪ੍ਰੀਤ ਕੌਰ ਝਬਾਲ ਵਲੋਂ ਤਿੰਨ ਸਾਲਾਂ ਦੇ ਕੀਤੇ ਗਏ ਕੰਮ ਅਤੇ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤੀ।
