ਮੋਜਪੁਰ ਰੇਲਵੇ ਪੁਲ ਵਿੱਚ ਪਾਣੀ ਭਰਨ ਕਾਰਨ ਰਾਹਗੀਰ ਹੋ ਰਹੇ ਹਨ ਜ਼ਖ਼ਮੀ
ਐਸ ਏ ਐਸ ਨਗਰ, 6 ਅਗਸਤ- ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਪਿੰਡ ਭਾਗੋ ਮਾਜਰਾ ਤੋਂ ਮੋਜਪੁਰ ਜਾਂਦੀ ਲਿੰਕ ਸੜਕ ’ਤੇ ਮੋਜਪੁਰ ਰੇਲਵੇ ਪੁਲ ਹੇਠ ਕਈ ਦਿਨਾਂ ਤੋਂ ਬਰਸਾਤ ਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ।

ਪਿੰਡ ਮੋਜਪੁਰ ਦੀ ਸਰਪੰਚ ਸੰਦੀਪ ਕੌਰ, ਸੁਖਵਿੰਦਰ ਸਿੰਘ ਸਰਪੰਚ ਭਾਰਤਪੁਰ, ਗੁਰਜੰਟ ਸਿੰਘ ਸਰਪੰਚ ਭਾਗੋ ਮਾਜਰਾ, ਕਿਸਾਨ ਆਗੂ ਕੁਲਦੀਪ ਸਿੰਘ ਭਾਗੋਮਾਜਰਾ, ਸੁਖਵਿੰਦਰ ਸਿੰਘ ਮੋਜਪੁਰ, ਸਪਿੰਦਰ ਸਿੰਘ ਮੋਜਪੁਰ, ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਕਿ ਇਸ ਰੇਲਵੇ ਪੁਲ ਵਿੱਚ ਪਾਣੀ ਭਰਨ ਨਾਲ ਦਰਜਨਾਂ ਪਿੰਡਾਂ ਦਾ ਸੰਪਰਕ ਮੁਹਾਲੀ ਨਾਲ ਟੁੱਟ ਰਿਹਾ ਹੈ।
ਕਿਉਂਕਿ ਦਰਜਨਾਂ ਪਿੰਡਾਂ ਦੇ ਵਸਨੀਕ ਇਸੇ ਸੜਕ ਰਾਹੀਂ ਮੁਹਾਲੀ ਜਾ ਰਹੇ ਹਨ। ਇਲਾਕੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦਾ ਨਿਕਾਸ ਸਹੀ ਤਰੀਕੇ ਨਾਲ ਕੀਤਾ ਜਾਵੇ।