.jpg)
26ਵਾਂ ਸਲਾਨਾ ‘ਮੇਲਾ ਕਠਾਰ ਦਾ’ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਅੱਜ ਤੋਂ
26ਵਾਂ ਸਲਾਨਾ ‘ਮੇਲਾ ਕਠਾਰ ਦਾ’ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਅੱਜ ਤੋਂ ਭਾਨਾ ਐੱਲ ਏ ਵਲੋਂ ਸੂਬਾ ਵਾਸੀਆਂ ਨੂੰ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ. ਗਾਇਕ ਗਿੱਪੀ ਗਰੇਵਾਲ, ਗੁਰਲੈਜ ਅਖਤਰ, ਗੁਲਾਬ ਸਿੱਧੂ, ਹੈਪੀ ਰਾਏਕੋਟੀ, ਸ਼ਿਵਜੋਤ ਤੇ ਜੀ ਖਾਨ ਸਮੇਤ ਦਰਜਨਾਂ ਕਲਾਕਾਰ ਭਰਨਗੇ ਹਾਜ਼ਰੀ
ਜਲੰਧਰ 11 ਸਤੰਬਰ (ਹਰਜਿੰਦਰ ਸਿੰਘ ਜਵੰਦਾ) – ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ 26ਵਾਂ ਸਲਾਨਾ ‘ਮੇਲਾ ਕਠਾਰ ਦਾ’ ਪੋਲੀਵੁੱਡ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ ਫਿਲਮ ਨਿਰਮਾਤਾ ਭਾਨਾ ਐੱਲ.ਏ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ ਅੱਜ ਯਾਨੀ ਕਿ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਇਸ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ ਅਤੇ ਮੇਲੇ ਦੌਰਾਨ ਇਲਾਕੇ ਭਰ ਚੋਂ ਵੱਡੀ ਗਿਣਤੀ ਵਿਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ। ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ ਅੱਜ 13 ਸਤੰਬਰ ਨੂੰ ਸੂਫੀਆਨਾ ਸ਼ਾਮ ਮੌਕੇ ਨਾਮੀ ਗਾਇਕਾ ਜੋਤੀ ਨੂਰਾਂ, ਜਾਕਿਰ ਹੂਸੇਨ, ਅਤੇ ਗਿੱਪੀ ਗਰੇਵਾਲ ਆਦਿ ਤੋਂ ਇਲਾਵਾ ਮਸ਼ਹੂਰ ਕਵਾਲ ਅਤੇ ਨਕਲੀਏ ਵੀ ਆਪਣੀ ਹਾਜ਼ਰੀ ਭਰਨਗੇ, ਜਦੋਂ ਕਿ ਮੇਲੇ ਦੇ ਦੂਸਰੇ ਦਿਨ ਕੱਲ 14 ਸਤੰਬਰ ਨੂੰ ਗਾਇਕ ਗੁਲਾਬ ਸਿੱਧੂ, ਗੁਰਲੈਜ ਅਖਤਰ, ਕੁਲਵਿੰਦਰ ਕੈਲੀ, ਹੈਪੀ ਰਾਏਕੋਟੀ, ਸ਼ਿਵਜੋਤ, ਜੀ ਖਾਨ, ਚੰਦਰਾ ਬਰਾੜ, ਵਿੱਕੀ, ਇੰਦਰ ਚਾਹਲ, ਗੁਣਤਾਜ, ਵੱਡਾ ਗਰੇਵਾਲ, ਜੈਲੀ, ਹਰਭਜਨ ਸ਼ੇਰਾ, ਜੈਲੀ, ਗਗਨ ਥਿੰਦ, ਮਨੀ ਲੋਂਗੀਆ, ਭੁਪਿੰਦਰ ਗਿੱਲ, ਹਸਨ ਮਾਣਕ, ਬੇਅੰਤ ਦੁਸਾਂਝ, ਨਵ ਡਲੋਰੀਆਂ ਬਲਕਾਰ ਅਣਖੀਲਾ ਆਦਿ ਨਾਮੀ ਕਲਾਕਾਰ ਆਪਣੀ ਹਾਜ਼ਰੀ ਭਰਨਗੇ। ਇਸ ਦੌਰਾਨ ਸਟੇਜ ਦੀਆਂ ਸੇਵਾਵਾਂ ਪੰਜਾਬ ਦੇ ਮਸ਼ਹੂਰ ਕਲਾਕਾਰ ‘ਤੇ ਮੰਚ ਸੰਚਾਲਕ ਹਰਿੰਦਰ ਭੁੱਲਰ ਫਿਰੋਜ਼ਪੁਰ ਵਾਲੇ ਨਿਭਾਉਣਗੇ।ਇਸ ਮੇਲੇ ਤੇ ਪਹੁੰਚਣ ਲਈ ਭਾਨਾ ਐਲ.ਏ ਅਤੇ ਹੰਬਲ ਮਿਉਜ਼ਿਕ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਖੁੱਲਾ ਸੱਦਾ ਹੈ।
