ਲੜਕੀ ਦੇ ਵਿਆਹ ਮੌਕੇ ਕੌਸਲਰ ਸ੍ਰੀਮਤੀ ਸੁਰਿੰਦਰ ਕੌਰ ਅਤੇ ਉਹਨਾਂ ਦੇ ਪਤੀ ਧਰਮ ਸਿੰਘ ਫੌਜੀ ਨੇ ਦਿੱਤਾ 5100 ਰੁ. ਦਾ ਸ਼ਗਨ

ਮਾਹਿਲਪੁਰ, 24 ਜੁਲਾਈ- ਸ਼੍ਰੀਮਤੀ ਸੁਰਿੰਦਰ ਕੌਰ ਕੌਂਸਲਰ ਵਾਰਡ ਨੰਬਰ 11 ਮਾਹਿਲਪੁਰ ਅਤੇ ਉਹਨਾਂ ਦੇ ਪਤੀ ਧਰਮ ਸਿੰਘ ਫੌਜੀ ਵੱਲੋ ਲੜਕੀਆਂ ਦੇ ਵਿਆਹਾਂ ਮੌਕੇ ਸਹਾਇਤਾ ਕਰਨ ਦੇ ਮੱਦੇਨਜ਼ਰ ਕੋਮਲ ਪੁੱਤਰੀ ਗੁਲਸ਼ਨ ਕੁਮਾਰ ਬੀਡੀਓ ਕਾਲੋਨੀ ਵਾਰਡ ਨੰਬਰ 11 ਨੂੰ ਉਸਦੇ ਵਿਆਹ ਤੇ 5100 ਰੁ. ਦੀ ਮੱਦਦ ਕਰਕੇ ਲੋਕ ਭਲਾਈ ਦੇ ਇਸ ਕਾਰਜ ਦੀ ਆਰੰਭਤਾ ਕੀਤੀ ਗਈ।

ਇਸ ਸਮਾਗਮ ਵਿੱਚ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਵਿਧਾਇਕ ਹਲਕਾ ਗੜਸ਼ੰਕਰ, ਚਰਨਜੀਤ ਸਿੰਘ ਚੰਨੀ ਓ.ਐਸ.ਡੀ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ,ਕਾਰਜ ਸਾਧਕ ਅਫਸਰ ਮਦਨ ਲਾਲ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਰਾਜਾ ਸਿੰਘ, ਪਰਮਜੀਤ ਕੌਰ, ਕਮਲਾ ਦੇਵੀ, ਪੁਸ਼ਪਾ ਦੇਵੀ, ਪਰਮਿੰਦਰ ਸਿੰਘ ਸਮੇਤ ਵਾਰਡ ਨਿਵਾਸੀ ਹਾਜ਼ਰ ਸਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 11 ਤੋ ਐਮ.ਸੀ. ਸ੍ਰੀਮਤੀ ਸੁਰਿੰਦਰ ਕੌਰ ਅਤੇ ਉਹਨਾਂ ਦੇ ਪਤੀ ਧਰਮ ਸਿੰਘ ਫੌਜੀ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਵਾਰਡ ਨੰਬਰ 11 ਵਿੱਚ ਕਿਸੇ ਲੜਕੀ ਦੀ ਸ਼ਾਦੀ ਹੋਏਗੀ ਤਾਂ ਉਹ ਆਪਣੇ ਵੱਲੋਂ 5100 ਰੁਪਏ ਦਾ ਸ਼ਗਨ ਦਿਆ ਕਰਨਗੇ। 
ਇਸ ਮੌਕੇ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਵਿਧਾਇਕ ਹਲਕਾ ਗੜਸ਼ੰਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਲੋੜਵੰਦ ਲੜਕੀਆਂ ਦੇ ਵਿਆਹ ਤੇ 51000 ਰੁ. ਦੀ ਰਾਸ਼ੀ ਸਗਨ ਸਕੀਮ ਤਹਿਤ ਦਿੱਤੀ ਜਾ ਰਹੀ ਹੈ। ਵਰਨਣਯੋਗ ਹੈ ਧਰਮ ਸਿੰਘ ਫੌਜੀ ਅਤੇ ਸ੍ਰੀਮਤੀ ਸੁਰਿੰਦਰ ਕੌਰ ਲੋਕ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਹੀ ਸਹਿਯੋਗ ਕਰਦੇ ਰਹਿੰਦੇ ਹਨ।