
ਚੌਥਾ ਦਰਜਾ ਕਰਮਚਾਰੀ 26 ਸਤੰਬਰ ਨੂੰ ਮੁਹਾਲੀ ਵਿਖੇ ਆਪ ਸਰਕਾਰ ਵਿਰੁੱਧ ਦੇਣਗੇ ਵਿਸ਼ਾਲ ਰੋਸ ਮਈ ਧਰਨਾ
ਐਸ.ਏ.ਐਸ ਨਗਰ, 13 ਸਤੰਬਰ ਚੌਥਾ ਦਰਜਾ ਕਰਮਚਾਰੀ 26 ਸਤੰਬਰ ਨੂੰ ਮੁਹਾਲੀ ਵਿਖੇ ਆਪ ਸਰਕਾਰ ਵਿਰੁੱਧ ਵਿਸ਼ਾਲ ਰੋਸ ਮਈ ਧਰਨਾ ਦੇਣਗੇ।
ਐਸ.ਏ.ਐਸ ਨਗਰ, 13 ਸਤੰਬਰ ਚੌਥਾ ਦਰਜਾ ਕਰਮਚਾਰੀ 26 ਸਤੰਬਰ ਨੂੰ ਮੁਹਾਲੀ ਵਿਖੇ ਆਪ ਸਰਕਾਰ ਵਿਰੁੱਧ ਵਿਸ਼ਾਲ ਰੋਸ ਮਈ ਧਰਨਾ ਦੇਣਗੇ। ਇਸ ਸੰਬੰਧੀ ਫੈਸਲਾ ਇੱਥੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮਿਊਂਸਪਲ ਕਾਰਪੋਰੇਸ਼ਨ, ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਹੈ। ਮੀਟਿੰਗ ਵਿੱਚ ਸੂਬਾ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਸੂਬਾ ਵਿੱਤ ਸਕੱਤਰ ਚੰਦਨ ਸਿੰਘ, ਚੰਡੀਗੜ੍ਹ ਪ੍ਰਧਾਨ ਕ੍ਰਿਸ਼ਨ ਪ੍ਰਸ਼ਾਦ, ਸੂਬਾ ਮੀਤ ਪ੍ਰਧਾਨ ਪਵਨ ਗੋਡਯਾਲ, ਸੂਬਾ ਸਕੱਤਰ ਰਮਨ ਸਰਮਾ ਅਤੇ ਜਗਮੋਹਣ ਸਿੰਘ ਨੌਲੱਖਾ, ਸਫਾਈ ਮਜਦੂਰ ਫੈਡਰੇਸ਼ਨ ਆਗੂ ਮੋਹਣ ਸਿੰਘ ਸਰਪੰਚ, ਸੋਭਾ ਰਾਮ ਪ੍ਰਧਾਨ ਮੁਹਾਲੀ, ਰਾਮ ਲਾਲ ਰਾਮਾਂ,ਰਾਮ ਪ੍ਰਸਾਦ ਸਹੋਤਾ, ਪ੍ਰਕਾਸ਼ ਲੁਬਾਣਾ ਸਮੇਤ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਨੁਮਾਇੰਦੇ ਸ਼ਾਮਲ ਹੋਏ।
ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ‘ਆਪ ਸਰਕਾਰ’ ਵੱਲੋਂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕੱਚੇ ਕਰਮੀਆਂ ਨੂੰ ਪੱਕਾ ਕਰਨ ਤੇ 2004 ਦੀ ਪੈਨਸ਼ਨ ਬਹਾਲੀ ਨੂੰ ਲੈ ਕੇ ਲਗਾਤਾਰ ਕੀਤੀ ਜਾ ਰਹੀ ਟਕਰਾਓ ਨੀਤੀ ਵਿਰੁੱਧ 26 ਸਤੰਬਰ ਨੂੰ ਜੋਨਲ ਵਿਸ਼ਾਲ ਧਰਨਾ ਦੇਣ ਤੇ ਰੈਲੀ ਕਰਨ ਉਪਰੰਤ ਵਣ ਭਵਨ ਤੱਕ ਰੋਸ ਮਾਰਚ ਕਰਨ ਅਤੇ 2 ਅਕਤੂਬਰ ਨੂੰ ਸਿੰਚਾਈ ਮੰਤਰੀ ਦੇ ਵਿਧਾਨ ਸਭਾ ਹਲਕਾ ‘ਬਰਨਾਲਾ’ ਵਿਖੇ ਰੈਲੀ ਅਤੇ ਸ਼ਹਿਰ ਵਿੱਚ ਝੰਡਾ ਮਾਰਚ ਪ੍ਰਿੰਸੀਪਲ ਸਕੱਤਰ ਜਲ ਸਰੋਤ ਵਿਰੁੱਧ ਕਰਨ ਦਾ ਫ਼ੈਸਲਾ ਕੀਤਾ ਗਿਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਵਿਭਾਗਾਂ ਵਿਚਲੀ ਠੇਕੇਦਾਰੀ ਪ੍ਰਥਾ ਖਤਮ ਕਰਨ ਅਤੇ ਘੱਟੋ-ਘੱਟ ਉਜਰਤਾਂ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ ਅਤੇ 8000 ਸਰਕਾਰੀ ਸਕੂਲਾਂ ਵਿੱਚ 3000/ਰੁਪਏ ਵਿੱਚ ਸਫਾਈ ਸੇਵਕ ਅਤੇ 5000/ ਰੁਪਏ ਵਿੱਚ ਚੌਕੀਦਾਰ ਭਰਤੀ ਕਰਨ ਲਈ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਸਰਕੂਲਰ ਜਾਰੀ ਕਰਕੇ ਭਰਤੀ ਕਰਨ ਲਈ ਕਿਹਾ ਗਿਆ ਹੈ, ਜਿਸ ਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰੈਲੀ ਦੌਰਾਨ ਅਜਿਹੇ ਪੱਤਰਾਂ ਦੀਆਂ ਕਾਪੀਆਂ ਰੈਲੀ ਦੌਰਾਨ ਸਾੜੀਆਂ ਜਾਣਗੀਆਂ ਤੇ ਸਰਕਾਰ ਨੂੰ ਯਾਦ ਪੱਤਰ ਦਿੱਤੇ ਜਾਣਗੇ। ਇਸ ਮੌਕੇ ਸੁਰਿੱਦਰ ਸਿੱਖ (ਸਿੱਖਿਆ) ਰਾਜਨ ਚਬਰੀਆ,ਗੁਰਪ੍ਰੀਤ ਸਿੰਘ,ਅਨਿੱਲ ਕੁਮਾਰ ਆਗੂ ਵੀ ਹਾਜ਼ਰ ਸਨ।
