ਹਰਿਆਣਾ ਸਰਕਾਰ ਨੇ ਰਿਵਾੜੀ ਦੇ ਨਥੇਰਾ ਪਿੰਡ ਵਿੱਚ ਨਵੇਂ ਉੱਪ ਸਿਹਤ ਕੇਂਦਰ ਦੀ ਦਿੱਤੀ ਮੰਜੂਰੀ

ਚੰਡੀਗੜ੍ਹ, 24 ਜੁਲਾਈ - ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਿਵਾੜੀ ਦੇ ਨਥੇਰਾ ਪਿੰਡ ਵਿੱਚ ਨਵੇਂ ਉੱਪ-ਸਿਹਤ ਕੇਂਦਰ ਖੋਲਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ।

ਚੰਡੀਗੜ੍ਹ, 24 ਜੁਲਾਈ - ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਿਵਾੜੀ ਦੇ ਨਥੇਰਾ ਪਿੰਡ ਵਿੱਚ ਨਵੇਂ ਉੱਪ-ਸਿਹਤ ਕੇਂਦਰ ਖੋਲਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ।
          ਉਨ੍ਹਾਂ ਨੇ ਕਿਹਾ ਕਿ ਇਹ ਸਿਹਤ ਕੇਂਦਰ ਉਪਲਬਧ ਪੰਚਾਇਤੀ ਜਮੀਨ 'ਤੇ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਦਾ ਉਦੇਸ਼ ਗ੍ਰਾਮੀਣ ਖੇਤਰਾਂ ਵਿੱਚ ਪ੍ਰਾਥਮਿਕ ਸਿਹਤ ਸੇਵਾਵਾਂ ਨੂੰ ਮਜਬੂਤ ਕਰਨਾ ਹੋਵੇਗਾ। ਇਹ ਕੇਂਦਰ ਸਥਾਨਕ ਆਬਾਦੀ ਲਈ ਮਾਂ ਅਤੇ ਸ਼ਿਸ਼ੂ ਦੇਖਭਾਲ, ਟੀਕਾਕਰਣ, ਰੋਗ ਨਿਵਾਰਣ ਅਤੇ ਬੁਨਿਆਦੀ ਉਪਚਾਰ ਵਰਗੀ ਜਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।
          ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਇਹ ਪਰਿਯੋਜਨਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੀ ਗਈ ਇੱਕ ਮਹਤੱਵਪੂਰਣ ਐਲਾਨ ਦਾ ਹਿੱਸਾ ਹੈ, ਜੋ ਪੂਰੇ ਹਰਿਆਣਾ ਵਿੱਚ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਰਾਜ ਸਰਕਾਰ ਦੇ ਸਰਗਰਮ ਦ੍ਰਿਸ਼ਟੀਕੋਣ ਨੂੰ ਦਰਸ਼ਾਉਂਦੀ ਹੈ।
          ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸਿਰਫ ਬੁਨਿਆਦੀ ਢਾਂਚੇ ਦੇ ਬਾਰੇ ਵਿੱਚ ਨਹੀਂ ਹੈ, ਸਗੋ ਬਿਹਤਰ ਸਿਹਤ ਨਤੀਜਿਆਂ ਦੇ ਨਾਲ ਨਾਗਰਿਕਾਂ ਨੂੰ ਮਜਬੂਤ ਬਨਾਉਣ ਦੇ ਬਾਰੇ ਵਿੱਚ ਹੈ। ਸਿਹਤ ਸੇਵਾ ਦੇ ਘਰ ਦੇ ਨੇੜੇ ਲਿਆ ਕੇ, ਸਰਕਾਰ ਦੂਰ ਦੇ ਹੱਸਪਤਾਲਾਂ 'ਤੇ ਬੋਝ ਘੱਟ ਕਰ ਰਹੀ ਹੈ ਅਤੇ ਸਿਹਤ ਸੇਵਾ ਨੂੰ ਵੱਧ ਸਮਾਵੇਸ਼ੀ ਬਣਾ ਰਹੀ ਹੈ। ਸਾਡਾ ਟੀਚਾ ਹੈ ਕਿ ਹਰਿਆਣਾ ਵਿੱਚ ਕਿਸੇ ਵੀ ਪਰਿਵਾਰ ਨੂੰ ਬੁਨਿਆਦੀ ਮੈਡੀਕਲ ਸਹਾਇਤਾ ਦੇ ਲਈ ਦੂਰ ਨਾ ਜਾਣਾ ਪਵੇ। ਇਹ ਨਵਾਂ ਕੇਂਦਰ ਉਸੀ ਦਿਸ਼ਾ ਵਿੱਚ ਇੱਕ ਕਦਮ ਹੈ।
          ਨਵੇਂ ਉੱਪ ਸਿਹਤ ਕੇਂਦਰ ਵਿੱਚ ਇੱਕ ਪੁਰਸ਼ ਬਹੁਉਦੇਸ਼ੀ ਸਿਹਤ ਕਾਰਜਕਰਤਾ (ਐਮਪੀਐਚਡਬਲਿਯੂ-ਐਮ), ਇੱਕ ਮਹਿਲਾ ਬਹੁਉਦੇਸ਼ੀ ਸਿਹਤ ਕਾਰਜਕਰਤਾ (ਐਮਪੀਐਚਡਬਲਿਯੂ-ਐਫ) ਅਤੇ ਇੱਕ ਹੈਲਪਰ ਹੋਵੇਗਾ। ਇਹ ਕੇਂਦਰ ਜਰੂਰੀ ਮੈਡੀਕਲ ਢਾਂਚਾ, ਸਮੱਗਰੀ ਅਤੇ ਜਰੂਰੀ ਦਵਾਈਆਂ ਨਾਲ ਵੀ ਲੈਸ ਹੋਵੇਗਾ।