ਪੀ ਆਰ ਟੀ ਸੀ ਬੱਸ ਚੋਰ ਕੀਤਾ ਕਾਬੂ : ਐਸ ਐਸ ਪੀ
ਪੈਗ਼ਾਮ-ਏ-ਜਗਤ/ਮੌੜ ਮੰਡੀ- ਐਸ ਐਸ ਪੀ ਬਠਿੰਡਾ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਮੌੜ ਵਿਖੇ ਪੀ ਆਰ ਟੀ ਸੀ ਬੱਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਤੇ ਪੁਲਿਸ ਨੇ ਮੁਸ਼ਤੈਦੀ ਵਰਤਦਿਆਂ ਮਾਮਲੇ ਦੀ ਮੁਕੰਮਲ ਜਾਂਚ ਉਪਰੰਤ ਸ਼ੱਕ ਦੇ ਆਧਾਰ ਤੇ ਅਮਨਿੰਦਰ ਸਿੰਘ ਉਰਫ ਲੰਬੂ ਪੁੱਤਰ ਬਲਵੀਰ ਸਿੰਘ ਵਾਸੀ ਆਸਾ ਪੱਤੀ ਮੌੜ ਮੰਡੀ ਉਮਰ 38 ਸਾਲ ਨੂੰ ਕਾਬੂ ਕੀਤਾ ਗਿਆ ਹੈ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ ਐਸ ਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਮੌੜ ਵਿੱਚ ਦਰਜ਼ ਪੀ ਆਰ ਟੀ ਸੀ ਬੱਸ ਚੋਰੀ ਮਾਮਲੇ ਦੀ ਜਾਂਚ ਦੇ ਮੱਦੇਨਜ਼ਰ ਥਾਣਾ ਮੌੜ ਅਤੇ ਸੀ ਆਈ ਏ ਸਟਾਫ 2 ਬਠਿੰਡਾ ਦੀਆਂ ਟੀਮਾਂ ਨੂੰ ਨਿਯੁਕਤ ਕੀਤਾ ਗਿਆ ਸੀ ਟੀਮਾਂ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਤੇ ਹੋਰ ਤਕਨੀਕੀ ਤੇ ਮਨੁੱਖੀ ਸਰੋਤਾਂ ਰਾਹੀਂ ਜਾਂਚ ਅੱਗੇ ਵਧਾਈ ਗਈ।
ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੇ ਕਬਜ਼ੇ ਚੋਂ ਕੁੱਝ ਚਾਬੀਆਂ ,ਜੋ ਪੀ ਆਰ ਟੀ ਸੀ ਦੀਆਂ ਚਾਬੀਆਂ ਵਰਗੀਆਂ ਸਨ ਤੇ ਇੱਕ ਛੋਟੀ ਛੁਰੀ ਵੀ ਬਰਾਮਦ ਹੋਈ ਹੈ। ਬਠਿੰਡਾ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਜਾਰੀ ਹੈ ਉਹਨਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਥਾਣੇ ਜਾ 112 ਤੇ ਦੇਣ ਤਾਂ ਜੋ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।