ਜਨਵਾਦੀ ਇਸਤਰੀ ਦਾ 13 ਵਾ ਅਜਲਾਸ ਸਪੰਨ
ਗੜ੍ਹਸ਼ੰਕਰ/ਹੁਸ਼ਿਆਰਪੁਰ - ਅੱਜ ਇੱਥੇ ਪਿੰਡ ਬਸੀ ਦੌਲਤ ਖਾਂ ਵਿਖੇ ਜਨਵਾਦੀ ਇਸਤਰੀ ਸਭਾ ਦਾ 13ਵਾਂ ਅਜਲਾਸ ਸੰਪਨ ਹੋਇਆ। ਇਸ ਵਿੱਚ 10 ਪਿੰਡਾਂ ਵਿੱਚੋ ਬੀਬੀਆ ਨੇ ਹਿੱਸਾ ਲਿਆ। ਅਜਲਾਸ ਦੇ ਸ਼ੂਰੁ ਵਿੱਚ ਜਥੇਬੰਦੀ ਦੀ ਤਹਿਸੀਲ ਪ੍ਰਧਾਨ ਸੁੰਰਿਦਰ ਕੌਰ ਨੇ ਝੰਡੇ ਦੀ ਰਸਮ ਅਦਾ ਕੀਤੀ। ਅਜਲਾਸ ਦੀ ਕਾਰਵਾਈ ਚਲਾਉਣ ਲਈ ਸਾਰੀਆਂ ਭੈਣਾਂ ਵਲੋਂ ਸੁੰਰਿਦਰ ਕੌਰ ਨੂੰ ਪ੍ਰਧਾਨ ਬਣਾਇਆ, ਭੈਣ ਅਮਨਦੀਪ ਕੌਰ ਅਜੜਾਮ ਨੇ ਸ਼ੋਕ ਮਤਾ ਪੇਸ਼ ਕੀਤਾ।

ਸਾਰਿਆ ਨੇ 2 ਮਿੰਟ ਖੜੇ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਟੇਜ ਸੱਕਤਰ ਪ੍ਰੇਮ ਲਤਾ ਨੇ ਨੀਲਮ ਰਾਣੀ ਬਢੋਆਣ ਨੂੰ ਉਦਘਾਟਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨੀਲਮ ਰਾਣੀ ਨੇ ਕਿਹਾ ਕਿ ਅੱਜ ਸਾਨੂੰ ਲੋੜ ਹੈ ਆਪਣੀ ਜਥੇਬੰਦੀ ਜਨਵਾਦੀ ਇਸਤਰੀ ਸਭਾ ਨੂੰ ਮਜ਼ਬੂਤ ਕਰਕੇ ਔਰਤਾਂ ਦੇ ਹੱਕਾ ਜਬਰ ਜੁਲਮ ਵਿਰੋਧ ਇਕੱਠੇ ਹੋਕੇ ਸੰਘਰਸ਼ ਕੀਤੇ ਜਾਣ। ਪਿੰਡਾਂ ਅੰਦਰ ਔਰਤਾਂ ਦੀ ਮੈਂਬਰਸ਼ਿਪ ਕਰਕੇ ਯੂਨਿਟ ਬਣਾਏ ਜਾਵੇ।
ਭੈਣ ਪ੍ਰੇਮ ਲਤਾ ਨੇ ਤਿੰਨਾਂ ਸਾਲਾ ਦੇ ਕੰਮਾਂ ਦੀ ਰਿਪੋਟ ਪੇਸ਼ ਕੀਤੀ ਬੀਬੀਆਂ ਵਲੋਂ ਦਿੱਤੇ ਕੁਝ ਸੁਝਾਵਾਂ ਬਾਅਦ ਰਿਪੋਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ । ਇਸ ਮੌਕੇ ਮਹਿੰਦਰ ਕੁਮਾਰ ਬਢੋਆਣ ਸੀਟੂ ਆਗੂ ਕਾਮਰੇਡ ਗੁਰਮੇਸ਼ ਸਿੰਘ ਖੇਤ ਮਜ਼ਦੂਰਾ ਦੇ ਆਗੂ, ਸੰਜੀਵ ਕੁਮਾਨ ਸੋਨੂੰ ਕਨਸਟਰਕਸ਼ਨ ਵਰਕਰ ਆਗੂ, ਧੰਨਪਤ ਭੱਠਾ ਮਜਦੂਰ ਆਗੂ ਤੇ ਜਨਵਾਦੀ ਇਸਤਰੀ ਸਭਾ ਤਹਿਸੀਲ ਹੁਸ਼ਿਆਰਪੁਰ ਦੇ ਸਫ਼ਲਤਾਪੂਰਵਕ ਅਜਲਾਸ ਤੇ ਵਧਾਈ ਦਿੰਦਿਆ ਔਰਤਾਂ ਦੀਆਂ ਜਥੇਬੰਦੀਆਂ ਵਲੋਂ ਜਨਵਾਦੀ ਇਸਤਰੀ ਸਭਾ ਦੀ ਉਸਾਰੀ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸਤਰੀ ਸਭਾ ਦੀ ਜਿਲ੍ਹਾ ਜਨਰਲ ਸੱਕਤਰ ਨੀਲਮ ਬਢੋਆਣ ਨੇ 9 ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਵਿੱਚ 8 ਬੀਬੀਆਂ ਦੀ ਚੋਣ ਕੀਤੀ ਗਈ। ਸੀਟ ਖਾਲੀ ਰੱਖੀ ਗਈ ਸੁੰਰਿਦਰ ਕੌਰ ਪ੍ਰਧਾਨ, ਰਜਨੀ ਦੇਵੀ ਢੱਕੋਵਾਲ ਨੂੰ ਜਰਨਲ ਸੱਕਤਰ, ਪ੍ਰੇਸ ਲਤਾ ਅਤੇ ਰਾਜ ਰਾਣੀ ਨੂੰ ਉਪ ਪ੍ਰਧਾਨ ਅਤੇ ਨਿਰਮਲਾ ਦੇਵੀ ਸਹਾਇਕ ਸਕੱਤਰ, ਸੁਨੀਤਾ ਦੇਵੀ ਸਹਾਇਕ ਸਕੱਤਰ, ਸਰਪੰਚ ਢੱਕੋਵਾਲ ਅਮਨਦੀਪ ਕੌਰ ਅਜੜਾਮ ਮੈਂਬਰ ਚੁਣੇ ਗਏ। ਬਲਜੀਤ ਕੌਰ ਉਰਫ ਭੋਲੀ ਬਸੀ- ਦੌਲਤ ਖਾਂ ਨੇ ਆਏ ਹੋਏ ਬੀਬੀਆਂ ਦਾ ਧੰਨਵਾਦ ਕੀਤਾ ।