
ਪੰਜਾਬ ਸਰਕਾਰ ਉਦਯੋਗਾਂ ਦੀ ਤਰੱਕੀ ਅਤੇ ਵਿਸਥਾਰ ਲਈ ਵਚਨਬੱਧ : ਕੁਲਵੰਤ ਸਿੰਘ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਦੇ ਨਾਲ ਵਿਧਾਇਕ ਕੁਲਵੰਤ ਸਿੰਘ ਦੀ ਅਹਿਮ ਮੀਟਿੰਗ ਆਯੋਜਿਤ
ਐਸ ਏ ਐਸ ਨਗਰ, 12 ਸਤੰਬਰ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਵਿੱਚ 700 ਏਕੜ ਤੋਂ ਵੀ ਵੱਧ ਜਗ੍ਹਾ ਵਿੱਚ ਨਵੀਂ ਇੰਡਸਟਰੀ ਲੱਗ ਰਹੀ ਹੈ ਅਤੇ ਤਿੰਨ ਤੋਂ ਚਾਰ ਨਵੇਂ ਸੈਕਟਰ ਬਣਨ ਜਾ ਰਹੇ ਹਨ।
ਐਸ ਏ ਐਸ ਨਗਰ, 12 ਸਤੰਬਰ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਵਿੱਚ 700 ਏਕੜ ਤੋਂ ਵੀ ਵੱਧ ਜਗ੍ਹਾ ਵਿੱਚ ਨਵੀਂ ਇੰਡਸਟਰੀ ਲੱਗ ਰਹੀ ਹੈ ਅਤੇ ਤਿੰਨ ਤੋਂ ਚਾਰ ਨਵੇਂ ਸੈਕਟਰ ਬਣਨ ਜਾ ਰਹੇ ਹਨ। ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਦੇ ਨਾਲ ਆਯੋਜਿਤ ਇੱਕ ਅਹਿਮ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਇੰਡਸਟਰੀ ਕਿਸੇ ਵੀ ਸਟੇਟ ਦੀ ਰੀੜ ਦੀ ਹੱਡੀ ਹੁੰਦੀ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇੰਡਸਟਰੀ ਜਗਤ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਵਚਨਬੱਧ ਹੈ। ਉਹਨਾਂ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਯਕੀਨੀ ਤੌਰ ਤੇ ਕਹਿ ਸਕਦੇ ਹਨ ਕਿ ਸਮੱਸਿਆ ਭਾਵੇਂ ਕਿਸੇ ਵੀ ਪੱਧਰ ਦੀ ਹੋਵੇ, ਉਸਦਾ ਹਰ ਹਾਲਤ ਵਿੱਚ ਸਥਾਈ ਹੱਲ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਜੋ ਗਰੰਟੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਉਨ੍ਹਾਂ ਗਰੰਟੀਆਂ ਅਤੇ ਵਾਅਦਿਆਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਆਪਣੀਆਂ ਅੱਖਾਂ ਦੇ ਸਾਹਮਣੇ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਟੀਮ ਦੇ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਵਿਵੇਕ ਕਪੂਰ ਅਤੇ ਰਾਜੀਵ ਗੁਪਤਾ ਸਮੇਤ ਸਮੁੱਚੀ ਟੀਮ ਦੇ ਆਉਣ ਨਾਲ ਮੁਹਾਲੀ ਵਿੱਚ ਇੰਡਸਟਰੀ ਤਰੱਕੀ ਦੇ ਰਾਹ ਪਵੇਗੀ, ਕਿਉਂਕਿ ਇਸ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਨਾਲ ਰਾਬਤਾ ਲਗਾਤਾਰ ਬਣਾ ਕੇ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਗੱਲਕਰਦਿਆਂ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਮੁਹਾਲੀ ਦੇ ਉਦਯੋਗਪਤੀ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹਨ। ਉਹਨਾਂ ਨੇ ਕਿਹਾ ਕਿ ਅਸੀਂ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਇੰਡਸਟਰੀ ਏਰੀਆ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਮੁਹਾਲੀ ਵਿੱਚ ਸਮਾਲ ਸਕੇਲ ਨਾਲ ਸਬੰਧਤ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ, ਜਿਹੜੇ ਉਦਯੋਗਪਤੀ ਆਪਣਾ ਕਾਰਖਾਨਾ ਕਿਰਾਏ ਵਾਲੀ ਜਗ੍ਹਾ ਤੇ ਚਲਾ ਰਹੇ ਹਨ , ਉਹਨਾਂ ਦੇ ਲਈ ਪੰਜਾਬ ਸਰਕਾਰ ਵਾਜਿਬ ਭਾਅ ਤੇ ਪਲਾਟ ਅਲਾਟ ਕਰੇ, ਤਾਂ ਕਿ ਉਹ ਆਪਣਾ ਕਾਰਖਾਨਾ ਕਿਰਾਏ ਵਾਲੀ ਜਗ੍ਹਾ ਦੀ ਥਾਂ ਤੇ ਆਪਣੀ ਮਾਲਕੀ ਵਾਲੀ ਜਗਾ ਤੇ ਚਲਾ ਸਕਣ।
ਇਸ ਮੌਕੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਮਨਦੀਪ ਸਿੰਘ ਅਤੇ ਮੁਕੇਸ਼ ਬਾਂਸਲ, ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ, ਵਿੱਤ ਸਕੱਤਰ ਆਈ. ਐਸ. ਛਾਬੜਾ, ਜੁਆਇੰਟ ਸਕੱਤਰ ਕਮਲ ਕੁਮਾਰ ਅਤੇ ਜੇ. ਐਸ. ਛਾਬੜਾ, ਕੁਲਦੀਪ ਸਿੰਘ ਸਮਾਣਾ, ਨਰਿੰਦਰ ਸਿੰਘ ਸੰਧੂ, ਜਸਵੰਤ ਸਿੰਘ ਭੁੱਲਰ, ਪਰਦੀਪ ਸਿੰਘ ਭਾਰਜ, ਨੰਬਰਦਾਰ ਹਰ ਸੰਗਤ ਸਿੰਘ ਸੋਹਾਣਾ, ਆਰ ਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹਾਲੀ ਦੇ ਉਦਯੋਗਪਤੀ ਹਾਜ਼ਰ ਸਨ।
