ਡੇਰਾ ਸਰਕਾਰ ਬਾਬਾ ਮਸਤ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ 20 ਸਤੰਬਰ ਨੂੰ ਸ਼ੁਰੂ

ਡੇਰਾ ਸਰਕਾਰ ਬਾਬਾ ਮਸਤ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ 20 ਸਤੰਬਰ ਨੂੰ ਸ਼ੁਰੂ

ਗੜ੍ਹਸ਼ੰਕਰ ( ਬਲਵੀਰ ਚੌਪੜਾ ) ਇਲਾਕੇ ਦੇ ਪਿੰਡ ਰਾਮਪੁਰ ਬਿਲੜੋ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਸਰਕਾਰ ਬਾਬਾ ਮਸਤ ਸ਼ਾਹ ਜੀ ਦੇ ਦਰਬਾਰ ਤੇ ਨਗਰ ਪੰਚਾਇਤ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ 20,21 ਅਤੇ 22 ਸਤੰਬਰ ਨੂੰ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ । ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਗੱਦੀ ਨਸ਼ੀਨ ਬਾਬਾ ਹਰੀ ਰਾਮ ਜੀ ਨੇ ਦੱਸਿਆ ਕਿ 20 ਸਤੰਬਰ ਦਿਨ ਬੁੱਧਵਾਰ ਨੂੰ ਦਰਬਾਰ ਤੇ ਨਿਸ਼ਾਨ ਸ਼ਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਦਰਬਾਰ ਤੇ ਰਿੰਕੂ ਕਵਾਲ ਪਾਰਟੀ ਰਾਮਪੁਰ ਬਿਲੜੋ ਵਾਲੇ ਅਤੇ ਸੂਫ਼ੀ ਨਕਾਲ ਪ੍ਰਸ਼ੋਤਮ ਕੈਂਥ ਪਾਰਟੀ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੀਆ |ਇਸੇ ਤਰ੍ਹਾਂ 21 ਸਤੰਬਰ ਦਿਨ ਵੀਰਵਾਰ ਨੂੰ ਬਾਬਾ ਜੀ ਦੇ ਦਰਬਾਰ ਤੇ ਰਾਧਿਕਾ ਮਾਈ ਨਕਾਲ ਪਾਰਟੀ ( ਆਦਮਪੁਰ ਵਾਲੇ )ਅਤੇ ਸੱਤੋਂ ਨਕਾਲ ਪਾਰਟੀ ਰਾਮਪੁਰ ਬਿਲੜੋ ਵਾਲੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਤੇ 22 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਾਡੇ ਮਸ਼ਹੂਰ ਅਦਾਕਰ ਜੱਸੀ ਨਕਾਲ ਪਾਰਟੀ ਥੱਲਾ ਜਿਲ੍ਹਾਂ (ਜਲੰਧਰ) ਵਾਲੇ ਆਪਣੇ ਗੁਰੱਪ ਨਾਲ ਦਰਬਾਰ ਤੇ ਆਪਣੀ ਹਾਜ਼ਰੀ ਲਗਵਾਉਣਗੇ ।  ਇਸ ਮੇਲੇ ਦੋਰਾਨ 20, 21 ਅਤੇ 22 ਚਾਹ ਪਕੌੜੇ ਅਤੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ।ਇਸ ਮੋਕੇ ਡੇਰਾ ਸਰਕਾਰ ਬਾਬਾ ਮਸਤ ਸ਼ਾਹ ਜੀ ਦੇ ਗੱਦੀ ਨਸ਼ੀਨ ਬਾਬਾ ਹਰੀ ਰਾਮ ਜੀ ਨੇ ਇਹ ਬੇਨਤੀ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਕਰਕੇ ਦਰਵਾਰ ਵਿੱਚ ਨਾਂ ਆਵੇ ਤੇ ਨਾ ਹੀ ਕੋਈ ਸ਼ਰਾਰਤੀ ਅਨਸਰ ਮੇਲੇ ਦੇ ਮਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ|