ਮਹਾਂਸਤੀ ਜਾਗਰਣ ਕਮੇਟੀ ਮੁੱਗੋਵਾਲ ਵੱਲੋਂ ਪੰਜਵਾਂ ਵਿਸ਼ਾਲ ਜਾਗਰਣ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ

ਮਹਾਂਸਤੀ ਜਾਗਰਣ ਕਮੇਟੀ ਮੁੱਗੋਵਾਲ ਵੱਲੋ ਮਹਾਂਸਤੀ ਦਾਦੀ ਰਾਣੀ ਜੀ ਨੂੰ ਸਮਰਪਤ ਸਮੂਹ ਐਨ.ਆਰ.ਆਈ. ਭੈਣ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਵਾਂ ਵਿਸ਼ਾਲ ਜਾਗਰਣ 15 ਅਕਤੂਬਰ 2023 ਨੂੰ ਕਰਵਾਇਆ ਜਾ ਰਿਹਾ ਹੈ।

ਮਹਾਂਸਤੀ ਜਾਗਰਣ ਕਮੇਟੀ ਮੁੱਗੋਵਾਲ ਵੱਲੋ ਮਹਾਂਸਤੀ ਦਾਦੀ ਰਾਣੀ ਜੀ ਨੂੰ ਸਮਰਪਤ ਸਮੂਹ ਐਨ.ਆਰ.ਆਈ. ਭੈਣ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਵਾਂ ਵਿਸ਼ਾਲ ਜਾਗਰਣ 15 ਅਕਤੂਬਰ 2023 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਮਾਸਟਰ ਸੁਰਿੰਦਰ ਸ਼ੈਂਕੀ ਨੇ ਦੱਸਿਆ ਕਿ ਇਸ ਦਿਨ 2:00 ਵਜੇ ਭੰਡਾਰਾ ਹੋਵੇਗਾl 8:00 ਵਜੇ ਜੋਤੀ ਪ੍ਰਚੰਡ ਕੀਤੀ ਜਾਵੇਗੀl ਰਾਤ ਨੂੰ 9 ਤੋਂ ਸਵੇਰੇ 5 ਵਜੇ ਤਕ ਜਾਗਰਣ ਹੋਵੇਗਾl ਜਾਗਰਣ ਵਿੱਚ ਕਾਕਾ ਮਹਿਬੂਬ ਅਤੇ ਸੂਫ਼ੀ ਸਿੰਗਰ ਕਾਸ਼ੀ ਨਾਥ ਮਾਤਾ ਦੀ ਮਹਿਮਾ ਦਾ ਗੁਣ ਗਾਇਨ ਕਰਨਗੇl ਗਾਇਕ ਚੰਦਨ ਗੁਜਰਾਲ ਤਾਰਾ ਰਾਣੀ ਦੀ ਕਥਾ ਕਰਨਗੇl ਪਵਿੱਤਰ ਜੋਤ ਮਾ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ। ਇਸ ਮੌਕੇ ਉਹਨਾਂ ਸਮੂਹ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਮਾਤਾ ਜੀ ਦੀ ਬਖਸ਼ਿਸ਼ਾਂ ਪ੍ਰਾਪਤ ਕਰਨ ਦੀ ਬੇਨਤੀ ਕੀਤੀl