ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਬੁੱਧ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਬੁੱਧ ਮਹਾਪੁਰਸ਼ਾ ਵਲੋਂ ਦਰਸਾਏ ਗਏ ਸੱਚਆਈ ਦੇ ਮਾਰਗ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਲਗਭਗ 10 ਸਾਲਾਂ ਤੋਂ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋ ਰਹੇ ਸਮਾਗਮਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਸਤੰਬਰ ਮਹੀਨੇ ਦਾ ਸਮਾਗਮ ਕਰਵਾਇਆ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਅਤੇ ਹੋਰ ਬੁਧ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਗਿਆਨ ਦੇ ਪ੍ਰਤੀਕ ਵਜੋਂ ਮੋਮਬੱਤੀ ਵਾਲੀ ਗਈ ਅਤੇ ਸਮੂਹਿਕ ਤੌਰ ਤੇ ਧਿਆਨ ਸਾਧਨਾ ਕਰਦਿਆਂ ਸਰਬੱਤ ਦਾ ਭਲਾ ਮੰਗਿਆ ਗਿਆl

ਬੁੱਧ ਮਹਾਪੁਰਸ਼ਾ ਵਲੋਂ ਦਰਸਾਏ ਗਏ ਸੱਚਆਈ ਦੇ ਮਾਰਗ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਲਗਭਗ 10 ਸਾਲਾਂ ਤੋਂ ਨਿਰਵਾਣੁ  ਕੁਟੀਆ ਮਾਹਿਲਪੁਰ ਵਿਖੇ ਹੋ ਰਹੇ ਸਮਾਗਮਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਸਤੰਬਰ ਮਹੀਨੇ ਦਾ ਸਮਾਗਮ ਕਰਵਾਇਆ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਅਤੇ ਹੋਰ ਬੁਧ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਗਿਆਨ ਦੇ ਪ੍ਰਤੀਕ ਵਜੋਂ ਮੋਮਬੱਤੀ ਵਾਲੀ ਗਈ ਅਤੇ ਸਮੂਹਿਕ ਤੌਰ ਤੇ ਧਿਆਨ ਸਾਧਨਾ ਕਰਦਿਆਂ ਸਰਬੱਤ ਦਾ ਭਲਾ ਮੰਗਿਆ ਗਿਆl ਇਸ ਮੌਕੇ ਨਿਰਮਲ ਸਿੰਘ ਮੁੱਗੋਵਾਲ ਸੰਚਾਲਕ  ਨਿਰਵਾਣੁ ਕੁਟੀਆ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ , ਜਗਤਾਰ ਸਿੰਘ ਸਾਬਕਾ ਐਸਡੀਓ ਬਿਜਲੀ ਬੋਰਡ, ਸਵਾਮੀ ਰਜਿੰਦਰ ਰਾਣਾ, ਡਾਕਟਰ ਪਰਮਿੰਦਰ ਸਿੰਘ ਕਮੇਟੀ ਮੈਂਬਰਾਂ ਸਮੇਤ ਗੁਰਮੇਲ ਸਿੰਘ, ਪ੍ਰੀਤਮ ਕੌਰ, ਰੇਖਾ ਰਾਣੀ ਰਾਜ ਰਾਣੀ, ਕਮਲਾ ਦੇਵੀ, ਦੀਆ ਆਦਿ ਹਾਜਰ ਸਨl ਇਸ ਮੌਕੇ ਗੱਲਬਾਤ ਕਰਦਿਆਂ ਸੀਮਾ ਰਾਣੀ ਬੋਧ ਪ੍ਰਧਾਨ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਪਹਿਲੇ 'ਭਿਖੂਣੀ ਸੰਗ ਸਥਾਪਨਾ ਦਿਵਸ' ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਸੀ। ਅੱਜ ਤੋਂ ਲਗਪਗ 2550 ਸਾਲ ਪਹਿਲਾਂ ਤਥਾਗਤ ਭਗਵਾਨ ਬੁੱਧ ਦੀ ਮਾਤਾ ਪਰਜਾਪਤੀ ਅਤੇ ਉਨ੍ਹਾਂ ਦੀ ਪਤਨੀ ਯੋਸ਼ਦਰਾ ਨੇ ਆਪਣੀਆਂ 500 ਸਾਥਣਾਂ ਸਮੇਤ ਬੁੱਧ ਧਰਮ ਦੀ ਦੀਕਸ਼ਾ ਲਈ ਸੀl ਜਿਨ੍ਹਾਂ ਦਾ ਭਗਵਾਨ ਬੁੱਧ ਵੱਲੋਂ ਭਿਖੂਣੀ ਸੰਘ ਬਣਾਇਆ ਗਿਆ ਸੀl ਉਹਨਾਂ ਕਿਹਾ ਕਿ ਧਾਰਮਿਕ ਤੋਰ ਤੇ ਸਭ ਤੋਂ ਪਹਿਲਾਂ ਔਰਤ ਜਾਤੀ ਨੂੰ ਸਤਿਕਾਰ ਤਥਾ ਭਗਵਾਨ ਬੁੱਧ ਨੇ ਹੀ ਦਿੱਤਾ। ਉਹਨਾਂ ਨੇ ਔਰਤ ਜਾਤੀ ਦਾ ਸੰਗ ਬਣਾ ਕੇ ਉਨ੍ਹਾਂ ਨੂੰ ਧਾਰਮਿਕ ਤੌਰ ਤੇ ਗੁਰੂ ਬਣਨ ਦਾ ਦਰਜਾ ਦੇ ਕੇ ਸਮੁੱਚੀ ਦੁਨੀਆਂ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ। ਇਸੇ ਤਰ੍ਹਾਂ ਮਾਤਾ ਸਵਿਤਰੀ ਬਾਈ ਫੂਲੇ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਿਹਨਾਂ ਨੇ ਆਪਣੇ ਪਤੀ ਮਹਾਤਮਾ ਜੋਤੀ ਰਾਓ ਫੂਲੇ ਦੇ ਸਹਿਯੋਗ ਸਦਕਾ ਭਾਰਤ ਦੇਸ਼ ਵਿਚ ਪਹਿਲੀ ਵਾਰ ਔਰਤਾਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਇਸ ਮੌਕੇ ਸੋਸਾਇਟੀ ਦੇ ਮੀਤ ਪ੍ਰਧਾਨ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵੀਡੀਓ ਕਲੋਨੀ ਵਾਰਡ ਨੰਬਰ 11-12 ਵਿਖੇ ਅਗਲੇ ਮਹੀਨੇ ਅਸ਼ੋਕ ਵਿਜੇ ਦਸਮੀ ਸਮਾਗਮ ਕਰਵਾਇਆ ਜਾ ਰਿਹਾ ਹੈl ਜਿਸ ਵਿੱਚ ਭਗਵਾਨ ਬੁੱਧ, ਬੋਧੀਸਤਵ ਸਮਰਾਟ ਅਸ਼ੋਕ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਨਾਲ ਸਬੰਧਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂl ਚਾਹ ਪਕੌੜਿਆਂ ਦਾ ਲੰਗਰ ਅਟੁੱਟ ਚਲੇਗਾl