ਦੇਸ਼ ਸਮਾਜ ਨੂੰ ਬਚਾਉਣ ਲਈ ਸਹਿਯੋਗ ਦਿਉਂ - ਪ੍ਰਦੀਪ ਜੋਸਨ।

ਪਟਿਆਲਾ- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦੀ 315ਵੀ ਮੀਟਿੰਗ ਦੌਰਾਨ ਨਗਰ ਪਾਲਿਕਾ ਸਨੋਰ ਦੇ ਪ੍ਰਧਾਨ ਸ੍ਰੀ ਪ੍ਰਦੀਪ ਜੋਸਨ ਨੇ, ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸੰਧੂ ਸਕੱਤਰ ਅਤੇ ਸਾਰੇ ਮੈਂਬਰਾਂ ਦੇ ਮਾਨਵਤਾਵਾਦੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਸਮਾਜ ਘਰ ਪਰਿਵਾਰਾਂ ਨੂੰ ਸਿਹਤਮੰਦ ਤਦੰਰੁਸਤ ਸੁਰੱਖਿਆ ਖੁਸ਼ਹਾਲ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲਕੇ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਮਰਿਆਦਾਵਾਂ ਜ਼ੁਮੇਵਾਰੀਆਂ ਨਿਭਾਉਣ ਲਈ ਯਤਨ ਕਰਨੇ ਚਾਹੀਦੇ ਹਨ।

ਡਾਕਟਰ ਰਾਕੇਸ਼ ਵਰਮੀ ਅਤੇ ਹਰਪ੍ਰੀਤ ਸੰਧੂ ਨੇ ਦਸਿਆ ਕਿ ਸੰਸਥਾ ਦੇ ਮੈਂਬਰਾਂ ਵਲੋਂ ਦੇਸ਼ ਸਮਾਜ ਆਵਾਜਾਈ, ਸਿਹਤ ਤੰਦਰੁਸਤੀ ਅਰੋਗਤਾ ਸੁਰੱਖਿਆ ਬਚਾਓ ਮਦਦ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਂਦੀ ਹੈ। ਹਰ ਸਾਲ ਸੈਂਕੜੇ ਯੂਨਿਟ ਖੂਨ, ਦਾਨੀਆਂ ਰਾਹੀਂ ਦਿਨ ਕਰਵਾਇਆ ਜਾਂਦਾ। 
ਡੀ ਬੀ ਜੀ ਵਲੋਂ ਪਬਲਿਕ ਦੀਆਂ ਸਹੂਲਤਾਂ ਲਈ ਐਂਬੂਲੈਂਸਾਂ, ਲੈਬਾਂ ਅਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਜ਼ਰੂਰਤਮੰਦ ਲੋਕਾਂ ਦੇ ਅਪ੍ਰੈਸਨ ਮੁਫ਼ਤ ਵਿੱਚ ਕਰਵਾਏ ਜਾਂਦੇ ਹਨ। ਹਜ਼ਾਰਾਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿਖੇ ਫੀਸਾਂ ਅਤੇ ਕਿਤਾਬਾਂ ਕਾਪੀਆਂ ਦੀ ਸਹਾਇਤਾ ਦੇਕੇ ਪੜਾਇਆ ਜਾ ਰਿਹਾ ਹੈ। ਕੰਪਿਊਟਰ ਅਤੇ ਸਿਲਾਈ ਕਢਾਈ ਸੈਂਟਰ ਚਲਾਏ ਜਾ ਰਹੇ ਹਨ। ਅੱਖਾਂ ਦਾਨ, ਖੂਨ ਦਾਨ, ਸਰੀਰ ਦਾਨ ਲਈ ਮਿਸ਼ਨ ਚਲਾਏ ਜਾ ਰਹੇ ਹਨ।     
ਇਸ ਮੌਕੇ ਕਾਕਾ ਰਾਮ ਵਰਮਾ ਵਲੋਂ ਭਾਰਤ ਸਰਕਾਰ ਦੇ ਅਪ੍ਰੈਸਨ ਸੰਧੂਰ ਅਤੇ ਅਪ੍ਰੈਸਨ ਸ਼ੀਲਡ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਹਰੇਕ ਨਾਗਰਿਕ ਕਰਮਚਾਰੀ ਅਤੇ ਨੋਜਵਾਨ ਦੇਸ਼ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਅਤੇ ਸੰਕਟ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਲਈ, ਸਿਵਲ ਡਿਫੈਂਸ ਦੇ ਮੈਂਬਰ ਬਣਕੇ ਆਪਣੇ ਗਲ਼ੀਆਂ, ਮੱਹਲਿਆ, ਕਾਲੋਨੀਆਂ ਦਫ਼ਤਰਾਂ ਵਿਖੇ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟੀਮਾਂ ਤਿਆਰ ਕਰਨ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲਾ ਕਮਾਂਡਰ ਨੂੰ ਸਹਿਯੋਗ ਕਰਨ ਤਾਂ ਜ਼ੋ ਭਵਿੱਖ ਵਿੱਚ ਜੰਗਾਂ, ਆਪਦਾਵਾਂ, ਆਵਾਜਾਈ ਅਤੇ ਘਰੈਲੂ ਘਟਨਾਵਾਂ ਸਮੇਂ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਘਟਾਇਆ ਜਾਵੇ ਅਤੇ ਕੀਮਤੀ ਜਾਨਾਂ ਬਚਾਈਆਂ ਜਾਣ।
ਸਟੇਜ ਸਕੱਤਰ ਸ੍ਰੀਮਤੀ ਊਸ਼ਾ ਗੋਇਲ ਨੇ ਮੌਕ ਡਰਿੱਲਾਂ, ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਦੀ ਮਹੱਤਤਾ ਦੱਸੀ ਅਤੇ ਅਪੀਲ ਕੀਤੀ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, 500 ਮੈਂਬਰਾਂ ਨੂੰ ਸਿਵਲ ਡਿਫੈਂਸ ਵੰਲਟੀਅਰ ਬਣਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਸਾਰਿਆਂ ਨੂੰ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਨ ਦੀ ਕਸਮ ਚੁਕਾਈ ਗਈ।