ਵਿਦਿਆਰਥੀਆਂ ਨੂੰ ਖ਼ੂਬਸੂਰਤ ਰੱਖੜੀਆਂ ਅਤੇ ਵਿਅੰਜਨ ਬਣਾਉਣ ਦੇ ਤਰੀਕੇ ਦੱਸੇ

ਐਸ ਏ ਐਸ ਨਗਰ, 30 ਅਗਸਤ ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਭੈਣ ਭਰਾ ਦੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਮੌਕੇ ਕੈਂਪਸ ਵਿਚ ਸਵਾਦਿਸ਼ਟ ਵਿਅੰਜਨ ਅਤੇ ਰੱਖੜੀਆਂ ਬਣਾਉਣ ਦੀ ਵਰਕਸ਼ਾਪ ਲਗਾਈ ਗਈ।

ਐਸ ਏ ਐਸ ਨਗਰ, 30 ਅਗਸਤ ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਭੈਣ ਭਰਾ ਦੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਮੌਕੇ ਕੈਂਪਸ ਵਿਚ ਸਵਾਦਿਸ਼ਟ ਵਿਅੰਜਨ ਅਤੇ ਰੱਖੜੀਆਂ ਬਣਾਉਣ ਦੀ ਵਰਕਸ਼ਾਪ ਲਗਾਈ ਗਈ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਸਟਾਫ਼ ਵੱਲੋਂ ਧਾਗੇ, ਰੀਬਨ, ਸਟਿੱਕਰ ਆਦਿ ਵੰਡੇ ਗਏ ਜਿਨ੍ਹਾਂ ਨਾਲ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਮਦਦ ਨਾਲ ਵੱਖ-ਵੱਖ ਰੰਗਾਂ ਦੀਆਂ ਰੱਖੜੀਆਂ ਬਣਾਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਘਰ ਵਿੱਚ ਆਸਾਨੀ ਨਾਲ ਬਣਾਈਆਂ ਜਾ ਸਕਣ ਵਾਲੀਆਂ ਮਿਠਾਈਆਂ, ਕੇਕ, ਬਿਸਕੁਟ, ਸੈੱਡਵਿਚ ਆਦਿ ਬਣਾਉਣ ਦੇ ਤਰੀਕੇ ਵੀ ਸਿਖਾਏੇ ਗਏ ਤਾਂ ਕਿ ਉਹ ਇਸ ਦਿਨ ਨੂੰ ਯਾਦਗਾਰੀ ਬਣਾਉਂਦੇ ਹੋਏ ਸਿਰਫ਼ ਹੱਥੀ ਬਣਾਈਆਂ ਰੱਖੜੀਆਂ ਬੰਨ੍ਹਣ ਬਲਕਿ ਹੱਥੀ ਬਣਾਈਆਂ ਮਿਠਾਈਆਂ ਆਦਿ ਨਾਲ ਤਿਉਹਾਰ ਨੂੰ ਹੋਰ ਖ਼ੂਬਸੂਰਤ ਬਣਾ ਸਕਣ। ਸਕੂਲ ਦੇ ਪ੍ਰਿੰਸੀਪਲ ਪ੍ਰੇਮਜੀਤ ਕੌਰ ਅਤੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਵਿਦਿਆਰਥੀਆਂ ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਰੱਖੜੀ ਦੇ ਤਿਉਹਾਰ ਲਈ ਸ਼ੁਭਕਾਮਨਵਾਂ ਦਿੱਤੀਆਂ।