ਬ੍ਰਹਮਾ ਕੁੁਮਾਰੀਜ ਮੁਹਾਲੀ ਦਾ 11 ਰੋਜ਼ਾ ਰੱਖੜੀ ਦਾ ਪ੍ਰੋਗਰਾਮ ਸਮਾਪਤ

ਐਸ ਏ ਐਸ ਨਗਰ, 30 ਅਗਸਤ ਮੁਹਾਲੀ -ਰੋਪੜ ਖੇਤਰ ਵਿਚ ਬ੍ਰਹਮਾ ਕੁੁਮਾਰੀਜ ਮੁਹਾਲੀ ਵਲੋਂ ਭੈਣ-ਭਰਾ ਦੇ ਪਵਿੱਤਰ ਪਿਆਰ ਦੇ ਸੂਚਕ ਰੱਖੜੀ ਦਾ ਤਿਉਹਾਰ ਬੜੀ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਚੱਲ ਰਿਹਾ 11 ਰੋਜ਼ਾ ਪ੍ਰੋਗਰਾਮ ਕਈ ਪਤਵੰਤਿਆਂ ਨੂੰ ਰਕਸ਼ਾ ਸੂਤਰ ਬੰਨ੍ਹ ਨਾਲ ਸੰਪੰਨ ਹੋਇਆ।

ਐਸ ਏ ਐਸ ਨਗਰ, 30 ਅਗਸਤ  ਮੁਹਾਲੀ -ਰੋਪੜ ਖੇਤਰ ਵਿਚ ਬ੍ਰਹਮਾ ਕੁੁਮਾਰੀਜ ਮੁਹਾਲੀ ਵਲੋਂ ਭੈਣ-ਭਰਾ ਦੇ ਪਵਿੱਤਰ ਪਿਆਰ ਦੇ ਸੂਚਕ ਰੱਖੜੀ ਦਾ ਤਿਉਹਾਰ ਬੜੀ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਚੱਲ ਰਿਹਾ 11 ਰੋਜ਼ਾ ਪ੍ਰੋਗਰਾਮ ਕਈ ਪਤਵੰਤਿਆਂ ਨੂੰ ਰਕਸ਼ਾ ਸੂਤਰ ਬੰਨ੍ਹ ਨਾਲ ਸੰਪੰਨ ਹੋਇਆ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਰੱਖੜੀ ਬੰਨ੍ਹਨ ਸਮੇਂ ਬ੍ਰਹਮਾ ਕੁੁਮਾਰੀ ਭੈਣਾਂ ਵਲੋਂ ਤੋਹਫਾ ਮੰਗਿਆ ਗਿਆ ਕਿ 5 ਖੋਟੇ ਸਿੱਕਿਆਂ (ਭਾਵ 5 ਵਿਕਾਰਾਂ) ਵਿੱਚੋਂ ਕੋਈ ਇੱਕ ਦਾਨ ਦੇਣ ਲਈ ਕਿਹਾ। ਇਸ ਤਿਉਹਾਰ ਦੇ ਮੌਕੇ ਤੇ ਇਸ ਖੇਤਰ ਦੀ ਸੰਚਾਲਿਕਾ ਬ੍ਰਹਮਾ ਕੁਮਾਰੀ ਪੇਮਲਤਾ ਨੇ ਆਪਣੀਆਂ ਸ਼ੁੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਰੱਖੜੀ ਦੇ ਤਿਉਹਾਰ ਤੇ ਸਾਰਿਆਂ ਨੂੰ ਇਹ ਵਾਇਦਾ ਕਰਨਾ ਚਾਹੀਦਾ ਹੈ ਕਿ ਉਹ ਸਾਰੀਆਂ ਮਾਵਾਂ-ਭੈਣਾਂ ਨੂੰ ਰੂਹਾਨੀ ਤੌਰ ਤੇ ਉਨ੍ਹਾਂ ਦੀਆਂ ਸਗੀਆਂ ਭੈਣਾਂ ਦੇ ਨਜ਼ਰੀਏ ਨਾਲ ਦੇਖਣਗੇ। ਬੁਲਾਰੇ ਨੇ ਦੱਸਿਆ ਕਿ ਬ੍ਰਹਮਾ ਕੁੁਮਾਰੀ ਭੈਣਾਂ ਨੇ ਮੁਹਾਲੀ ਵਿੱਚ ਪੰਜਾਬ ਪੁਲੀਸ ਕਮਾਂਡੋਜ਼ ਦੇ ਅਧਿਕਾਰੀਆਂ ਅਤੇ ਜਵਾਨਾਂ, ਨਗਰ ਨਿਗਮ ਮੁੁਹਾਲੀ, ਵੇਰਕਾ ਮਿਲਕ ਪਲਾਂਟ ਮੁਹਾਲੀ, ਜੰਗਲਾਤ ਵਿਭਾਗ ਕੰਪਲੈਕਸ, ਮੰਡੀ ਕਰਨ ਬੋਰਡ, ਪੰਜਾਬ ਵਿਖੇ ਰੱਖੜੀ ਬੰਨੀ। ਇਸਤੋਂ ਇਲਾਵਾ ਪੂਡਾ ਦੀ ਮੁੱਖ ਪ੍ਰਸ਼ਾਸ਼ਕ ਸ੍ਰੀਮਤੀ ਅਪਨੀਤ ਰਿਆਤ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਵਿਨੈ ਬੁਬਲਾਨੀ, ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ: ਮਨਜਿੰਦਰ ਸਿੰਘ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਸਮਰਿਤੀ ਧੀਰ, ਰਿਆਤ ਅਤੇ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਸz ਗੁੁਰਵਿੰਦਰ ਸਿੰਘ ਬਾਹਰਾ, ਗਮਾਡਾ ਦੇ ਮਿਲਖ ਅਫਸਰ ਹਰਕੀਰਤ ਕੌਰ ਅਤੇ ਸੈਰੀ ਖੁਸ਼ਦਿਲ ਸਿੰਘ ਸੰਧੂ, ਮਾਈਭਾਗੋ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ.ਸੰਧੂ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮੁਹਾਲੀ ਦੇ ਡਾਇਰੈਕਟਰ ਡਾ. ਸੁੁਮਨ ਬਾਲੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮਦਨ ਮੋਹਨ ਮਿੱਤਲ, ਵਧੀਕ ਮੁੱਖ ਪ੍ਰਸ਼ਾਸਕ ਪੁੱਡਾ ਦਮਨਜੀਤ ਕੌਰ ਅਤੇ ਟਾਇਨੋਰ ਆਰਥੋਟਿਕਸ ਲਿਮਟਿਡ ਦੇ ਚੀਫ ਮੈਨੇਜਿੰਗ ਡਾਇਰੈਕਟਰ ਪੀ. ਜੇ. ਸਿੰਘ ਨੂੰ ਵੀ ਰੱਖੜੀ ਬੰਨੀ।