ਮਾਤਾ ਰਾਣੀ ਮੰਦਰ ਪਿੰਡ ਪਿਪਲੀਵਾਲ ਵਿਚ “ਰੁਦਰਾ ਅਭਿਸ਼ੇਕ ਮਹਾਂਯੱਗ” ਸੰਬੰਧੀ ਮੀਟਿੰਗ
ਗੜਸ਼ੰਕਰ, 13 ਜੁਲਾਈ- “ਰੁਦਰਾ ਅਭਿਸ਼ੇਕ ਮਹਾਂਯੱਗ” ਦੇ ਸੰਬੰਧ ਵਿੱਚ ਪਿੱਪਲੀਵਾਲ ਦੇ ਮਾਤਾ ਰਾਣੀ ਮੰਦਰ ਵਿਚ ਸਮਾਗਮ ਆਯੋਜਿਤ ਕੀਤਾ ਜਾਵੇਗਾ। ਮੰਦਰ ਵਿੱਚ ਅੱਜ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਗੜਸ਼ੰਕਰ ਇਲਾਕੇ ਵਿੱਚ ਲੜੀਵਾਰ ਕਰਵਾਏ ਜਾ ਰਹੇ “ਰੁਦਰਾ ਅਭਿਸ਼ੇਕ ਮਹਾਂਯੱਗ” ਦੀ ਮੁਹਿੰਮ ਦੇ ਤਹਿਤ ਪਿੰਡ ਵਿੱਚ ਇਹ ਸਮਾਗਮ ਕਰਵਾਇਆ ਜਾਵੇਗਾ।

ਇਸ ਸਬੰਧੀ ਅੱਜ ਇੱਕ ਵਿਸ਼ੇਸ਼ ਮੀਟਿੰਗ ਪ੍ਰਬੰਧਕੀ ਕਮੇਟੀ ਤੋਂ ਪੰਕਜ ਸ਼ੋਰੀ, ਰਜਿੰਦਰ ਪ੍ਰਸਾਦ ਖੁਰਮੀ, ਕਮਲ ਕਿਸ਼ੋਰ ਨੂਰੀ ਨਾਲ ਮੰਦਰ ਕਮੇਟੀ ਦੇ ਪਿੰਕਾ ਭੁੰਬਲਾ, ਸੁਰੇਸ਼ ਕੁਮਾਰ ਸ਼ਸ਼ੀ, ਪਵਨ ਕੁਮਾਰ, ਸੁਰੇਸ਼ ਕੁਮਾਰ ਜਿੰਦਲ, ਰਵਿੰਦਰ ਕੁਮਾਰ ਬਿੰਦੂ ਭੰੁਮਲਾ, ਬਾਬੂ ਦਰਸ਼ਨ ਸਿੰਘ, ਦਰਸ਼ਨ ਲਾਲ ਜਿੰਦਲ, ਰਮਨੀਤ ਭੰੁਮਲਾ, ਬਲਵੀਰ ਚੰਦ, ਰਾਜੇਸ਼ ਕੁਮਾਰ, ਗੁਰਮੇਲ ਜਿੰਦਲ, ਬਲਵੀਰ ਚੰਦ, ਸੁਰਿੰਦਰ ਕੁਮਾਰ ਸ਼ਿੰਦਾ, ਰਾਜੇਸ਼ ਕੁਮਾਰ, ਰਾਜੇਸ਼ ਚੰਦਰ, ਰਾਜਕੁਮਾਰ ਰਾਜੂ, ਨਰਿੰਦਰ ਜਿੰਦਲ, ਵਿਜੇ ਕੁਮਾਰ, ਅਸ਼ੋਕ ਕੁਮਾਰ, ਰੌਣਕ, ਨਿਖਲ ਚੌਧਰੀ, ਕ੍ਰਿਸ਼ਨ ਗੋਪਾਲ ਸਹਿਤ ਹੋਰ ਮੈਂਬਰਾਂ ਨੇ ਪ੍ਰੋਗਰਾਮ ਦੀ ਪੂਰੀ ਰੂਪ ਰੇਖਾ ਤੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਫੈਸਲਾ ਲਿਆ ਗਿਆ ਕਿ ਜੁਲਾਈ ਮਹੀਨੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪਿੰਡ ਦੇ ਮੰਦਰ ਵਿਚ ਆਯੋਜਿਤ ਕੀਤਾ ਜਾਵੇਗਾ। ਜਿਸ ਦੀ ਤਾਰੀਖ ਅਤੇ ਸਮਾਂ ਸਾਰਿਆਂ ਨਾਲ ਸਲਾਹ ਕਰਨ ਉਪਰੰਤ ਸਾਂਝਾ ਕੀਤਾ ਜਾਵੇਗਾ।