ਟਰੈਕਟਰ ਅਤੇ ਮਹਿੰਦਰਾ ਗੱਡੀ ਦੀ ਜ਼ਬਰਦਸਤ ਟੱਕਰ ਚ, ਚਾਲਕਾਂ ਦਾ ਬਚਾ

ਗੜ੍ਹਸ਼ੰਕਰ 12 ਜੁਲਾਈ- ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਅੱਡਾ ਗੋਲੀਆਂ ਨਜ਼ਦੀਕ ਇਕ ਟਰੈਕਟਰ ਟਰਾਲੀ ਅਤੇ ਮਹਿੰਦਰਾ ਪਿੱਕਅਪ ਦੀ ਸਿੱਧੀ ਟੱਕਰ ਹੋ ਗਈ। ਜਿਸ ਵਿਚ ਚਾਲਕਾਂ ਦਾ ਬਾਲ ਬਾਲ ਬਚਾ ਹੋ ਗਿਆ।

ਗੜ੍ਹਸ਼ੰਕਰ 12 ਜੁਲਾਈ- ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਅੱਡਾ ਗੋਲੀਆਂ ਨਜ਼ਦੀਕ ਇਕ ਟਰੈਕਟਰ ਟਰਾਲੀ ਅਤੇ ਮਹਿੰਦਰਾ ਪਿੱਕਅਪ ਦੀ ਸਿੱਧੀ ਟੱਕਰ ਹੋ ਗਈ। ਜਿਸ ਵਿਚ ਚਾਲਕਾਂ ਦਾ ਬਾਲ ਬਾਲ ਬਚਾ ਹੋ ਗਿਆ। 
ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਨੰਬਰ ਪੀ ਬੀ 03 ਏ ਜੇ 1978 ਦੇ ਚਾਲਕ ਬਸੰਤ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਕੋਠਾ ਗੁਰੂ ਕਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਹ ਸੈਲਾ ਖੁਰਦ ਫ਼ੈਕਟਰੀ ਤੋਂ ਆ ਰਿਹਾ ਸੀ। ਜਦੋਂ ਗੋਲੀਆਂ ਕੋਲ਼ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਮਹਿੰਦਰਾ ਪਿੱਕਅਪ ਨੰਬਰ ਐਚ ਪੀ 12 ਕੇ 3779 ਜ਼ਬਰਦਸਤ ਟੱਕਰ ਹੋ ਗਈ।
 ਜਿਸਨੂੰ ਚਰਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਲਾਲੜੂ ਮੰਡੀ ਚਲਾ ਰਿਹਾ ਸੀ। ਹਾਦਸੇ ਵਿੱਚ ਦੋਵੇਂ ਚਾਲਕਾਂ ਦਾ ਬਚਾ ਹੋ ਗਿਆ ਅਤੇ ਮਹਿੰਦਰਾ ਗੱਡੀ ਸੋਨਾਲੀਕਾ ਹੁਸ਼ਿਆਰਪੁਰ ਵਿਖੇ ਸਪੇਅਰ ਪਾਰਟਸ ਲੈਕੇ ਜਾ ਰਿਹਾ ਸੀ। 
ਹਾਦਸੇ ਵਿੱਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਜਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਜਾਂਚ ਪੜ੍ਹਤਾਲ ਸੁਰੂ ਕਰ ਦਿੱਤੀ l