ਸੀਆਈਐਸਐਫ ਦਾ ਟੀਚਾ ਸੂਬਿਆਂ ਦੀ ਫਾਇਰ ਸੇਵਾਵਾਂ ਦੇ ਨਾਲ ਸਾਝੇਦਾਰੀ ਮਜਬੂਤ ਕਰਨਾ - ਕਮਾਂਡੇਂਟ ਲਲਿਤ ਪੰਵਾਰ

ਚੰਡੀਗੜ੍ਹ, 27 ਜੂਨ - ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਯੂਨਿਟ ਵਿੱਚ ਤੈਨਤ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐਸਐਫ) ਨੇ ਅੱਜ ਆਪਣੇ ਰਾਸ਼ਟਰਵਿਆਪੀ ਅੱਗ ਟੇਸਟ ਤਹਿਤ ਜਵਾਨਾਂ ਨੂੰ ਅੱਗ ਬਝਾਊ ਯੰਤਰਾਂ ਦੇ ਸੰਚਾਲਨ ਅਤੇ ਆਫਤ ਦੇ ਸਮੇਂ ਅੱਗ 'ਤੇ ਕਾਬੂ ਪਾਉਣ ਦੀ ਸਿਖਲਾਈ ਦਿੱਤੀ।

ਇਸ ਮੌਕੇ 'ਤੇ ਯੁਨਿਟ ਦੇ ਕਮਾਂਡੇਂਟ ਸ੍ਰੀ ਲਲਿਤ ਪੰਵਾਰ ਨੇ ਸਿਖਲਾਈ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੀਆਈਐਸਐਫ ਕੇਂਦਰੀ ਆਰਮਡ ਫੋਰਸਾਂ ਵਿੱਚ ਇੱਕਲੌਤੀ ਅਜਿਹੀ ਫੋਰਸ ਹੈ ਜਿਸ ਦੇ ਕੋਲ ਸਮਰਪਿਤ ਅੱਗ ਬਝਾਊ ਵਿੰਗ ਹੈ। ਉਨ੍ਹਾਂ ਨੇ ਦਸਿਆ ਕਿ ਇਸ ਵਿੰਗ ਦੀ ਸਥਾਪਨਾ 2023 ਵਿੱਚ ਕੀਤੀ ਗਈ ਸੀ ਅਤੇ ਦੇਸ਼ ਦੇ 100 ਸ਼ਹਿਰਾਂ ਦੇ ਫਾਇਰ ਕਰਮਚਾਰੀਆਂ ਨੂੰ ਸਿਖਲਾਈ ਦੀ ਜਿਮੇਵਾਰੀ ਵੀ ਸੀਆਈਐਸਐਫ ਨੂੰ ਦਿੱਤੀ ਗਈ ਹੈ।
          ਉਨ੍ਹਾਂ ਨੇ ਦਸਿਆ ਕਿ ਸਾਲ 2025 ਤੱਕ ਸੀਆਈਐਸਐਫ ਦਾ ਟੀਚਾ ਸੂਬਿਆਂ ਨੂੰ ਲੱਅੱਗ ਬਝਾਊ ਸੇਵਾਵਾਂ ਦੇ ਨਾਲ ਆਪਣੀ ਸਾਝੇਦਾਰੀ ਨੂੰ ਹੋਰ ਵੱਧ ਮਜਬੁਤ ਕਰਨਾ ਹੈ। ਇਸ ਨਾਲ ਦੇਸ਼ ਦੀ ਸਮੂਚੀ ਸ਼ਹਿਰੀ ਸੁਰੱਖਿਆ ਅਤੇ ਇੰਫ੍ਰਾਸਟਕਚਰ ਨੂੰ ਮਜਬੂਤ ਕਰਨਾ ਹੈ। ਭਾਰਤ ਸਰਕਾਰ ਦੇ ਆਫਤ ਤਿਆਰੀ ਦ੍ਰਿਸ਼ਟੀਕੋਣ ਅਨੁਰੂਪ ਲੋਕਾਂ ਦੇ ਜੀਵਨ ਤੇ ਦੇਸ਼ ਦੀ ਸੰਪਤੀ ਦੀ ਸੁਰੱਖਿਆ ਲਈ ਸੀਆਈਐਸਐਫ ਪ੍ਰਤੀਬੱਧ ਹੈ।