ਸੀ.ਆਈ.ਏ. ਸਟਾਫ ਵੱਲੋਂ 32 ਬੋਰ ਦੇ 76 ਜਿੰਦਾਂ ਰੌਂਦ ਸਮੇਤ ਇੱਕ ਦੋਸ਼ੀ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੂਨ: ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ 76 ਜਿੰਦਾਂ ਰੌਂਦ (32 ਬੋਰ) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 19-06-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਏਅਰਪੋਰਟ ਰੋਡ ਨੇੜੇ ਟੀ.ਡੀ.ਆਈ. ਸਿਟੀ ਮੌਜੂਦ ਤਾਂ ਸੀ.ਆਈ.ਏ. ਸਟਾਫ ਦੇ ਏ ਐਸ ਆਈ ਜਤਿੰਦਰ ਸਿੰਘ ਪਾਸ ਮੁੱਖਬਰੀ ਹੋਈ ਕਿ ਸਾਹਿਲ ਪੰਨੂ ਪੁੱਤਰ ਬਾਰੂ ਰਾਮ ਵਾਸੀ ਅਰਬਨ ਸਟੇਟ ਜੀਂਦ, ਹਰਿਆਣਾ ਜੋ ਕਿ ਏਅਰਪੋਰਟ ਰੋਡ ਤੇ ਪੈਂਦੇ ਗਿਲਕੋ ਪਾਰਕ ਹਿੱਲਜ਼ ਵਿੱਚ ਫਲੈਟ ਨੰ: ਈ 306 ਕਿਰਾਏ ਤੇ ਲੈ ਕੇ ਰਹਿ ਰਿਹਾ ਹੈ।
ਜਿਸਨੇ ਆਪਣੇ ਪਾਸ ਨਜ਼ਾਇਜ਼ ਅਸਲਾ/ਐਮੂਨੀਸ਼ਨ ਰੱਖਿਆ ਹੋਇਆ ਹੈ। ਜੇਕਰ ਹੁਣੇ ਹੀ ਇਸਨੂੰ ਕਾਬੂ ਕਰਕੇ, ਇਸਦੇ ਫਲੈਟ ਪਰ ਰੇਡ ਕੀਤਾ ਜਾਵੇ ਤਾਂ ਇਸ ਪਾਸੋਂ ਨਜ਼ਾਇਜ਼ ਅਸਲਾ/ਐਮੂਨੀਸ਼ਨ ਬ੍ਰਾਮਦ ਹੋ ਸਕਦਾ ਹੈ। ਮੁੱਖਬਰੀ ਦੇ ਅਧਾਰ ਤੇ ਦੋਸ਼ੀ ਵਿਰੁੱਧ ਮੁਕੱਦਮਾ ਨੰ: 134 ਮਿਤੀ 19-06-2025 ਅ/ਧ 25-54-59 ਆਰਮਸ ਐਕਟ ਥਾਣਾ ਬਲੌਂਗੀ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀ ਨੂੰ ਉਸਦੇ ਫਲੈਟ ਨੰ: E306 ਗਿਲਕੋ ਹਿਲਜ ਤੋਂ ਕਾਬੂ ਕਰਕੇ, ਫਲੈਟ ਵਿੱਚੋਂ 76 ਜਿੰਦਾ ਰੌਂਦ .32 ਬੋਰ ਬ੍ਰਾਮਦ ਕੀਤੇ ਗਏ।
ਪੁੱਛਗਿੱਛ ਦੋਸ਼ੀ:-
ਦੋਸ਼ੀ ਸਾਹਿਲ ਪੰਨੂ ਪੁੱਤਰ ਬਾਰੂ ਰਾਮ ਵਾਸੀ ਮਕਾਨ ਨੰ: 3644 ਅਰਬਨ ਸਟੇਟ ਜੀਂਦ, ਥਾਣਾ ਸੈਕਟਰ-11 ਜੀਂਦ, ਹਰਿਆਣਾ ਹਾਲ ਵਾਸੀ ਫਲੈਟ ਨੰ: E306 ਗਿਲਕੋ ਪਾਰਕ ਹਿੱਲਜ਼ ਸੈਕਟਰ-126 ਬਲੌਂਗੀ, ਥਾਣਾ ਬਲੌਂਗੀ, ਜਿਲਾ ਐਸ.ਏ.ਐਸ. ਨਗਰ। ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ)
ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ। ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਜ਼ਾਇਜ਼ ਐਮੂਨੀਸ਼ਨ ਕਿਸ ਪਾਸੋਂ, ਕਿਸ ਮਕਸਦ ਲਈ ਖਰੀਦ ਕਰਕੇ ਲਿਆਇਆ ਸੀ।