ਲੋੜਵੰਦ ਵਿਅਕਤੀ ਦੀ ਮਦਦ ਲਈ ਅੱਗੇ ਆਏ ਦੀਪਕ ਖੁਰਾਨਾ
ਗੜ੍ਹਸ਼ੰਕਰ, 23 ਜੂਨ- ਗੜਸ਼ੰਕਰ ਦੇ ਪਿੰਡ ਪੱਦੀ ਖੁਤੀ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਗੰਭੀਰ ਹਾਲਤ ਵਿੱਚ ਜਖਮੀ ਹੋ ਜਾਣ ਤੇ ਉਸਦੀ ਮਦਦ ਲਈ ਜਿੱਥੇ ਅਨੇਕਾਂ ਸਮਾਜ ਸੇਵੀਆਂ ਨੇ ਅੱਗੇ ਹੋ ਕੇ ਰੋਹਿਤ ਦੀ ਮਦਦ ਦਾ ਭਰੋਸਾ ਦਿੱਤਾ।
ਗੜ੍ਹਸ਼ੰਕਰ, 23 ਜੂਨ- ਗੜਸ਼ੰਕਰ ਦੇ ਪਿੰਡ ਪੱਦੀ ਖੁਤੀ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਗੰਭੀਰ ਹਾਲਤ ਵਿੱਚ ਜਖਮੀ ਹੋ ਜਾਣ ਤੇ ਉਸਦੀ ਮਦਦ ਲਈ ਜਿੱਥੇ ਅਨੇਕਾਂ ਸਮਾਜ ਸੇਵੀਆਂ ਨੇ ਅੱਗੇ ਹੋ ਕੇ ਰੋਹਿਤ ਦੀ ਮਦਦ ਦਾ ਭਰੋਸਾ ਦਿੱਤਾ।
ਉੱਥੇ ਇਸ ਮੁਹਿੰਮ ਨੂੰ ਹੋਰ ਹੁਲਾਰਾ ਦਿੰਦੇ ਹੋਏ ਸਮਾਜ ਸੇਵਕ ਦੀਪਕ ਖੁਰਾਨਾ ਦੇ ਯਤਨਾਂ ਨਾਲ 15000 ਰੁਪਏ ਦੀ ਰਾਸ਼ੀ ਰੋਹਿਤ ਦੇ ਇਲਾਜ ਲਈ ਉਪਲੱਬਧ ਕਰਵਾਈ ਗਈ। ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਅਤੇ ਸਪਨਾ ਮਿਸ਼ਨ ਤੋਂ ਪੰਕਜ ਸ਼ੋਰੀ ਨੇ ਦੀਪਕ ਖੁਰਾਨਾ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ।