ਜਨਵਾਦੀ ਇਸਤਰੀ ਸਭਾ ਦੇ 13ਵੇਂ ਸੂਬਾਈ ਅਜਲਾਸ ਦੀਆਂ ਤਿਆਰੀਆਂ ਮੁਕੰਮਲ: ਬੀਬੀ ਸੁਭਾਸ਼ ਮੱਟੂ
ਹੁਸ਼ਿਆਰਪੁਰ- ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੇ 13ਵੇਂ ਸੂਬਾਈ ਅਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਅਤੇ ਸਵਾਗਤੀ ਕਮੇਟੀ ਦੀ ਚੇਅਰਮੈਨ ਬੀਬੀ ਸੁਭਾਸ਼ ਮੱਟੂ ਨੇ ਦੱਸਿਆ ਕਿ ਜਨਵਾਦੀ ਇਸਤਰੀ ਸਭਾ ਦੇ ਸ਼ਹਿਰ ਵਿੱਚ ਝੰਡੇ ਲੱਗ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਇਸ ਸੂਬਾਈ ਅਜਲਾਸ ਨੂੰ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੇ ਕੁਲ ਹਿੰਦ ਜਨਰਲ ਸਕੱਤਰ ਬੀਬੀ ਮਰੀਅਮ ਧਾਵਲੇ, ਕੁਲ ਹਿੰਦ ਪ੍ਰਧਾਨ ਬੀਬੀ ਪੀ ਸ਼੍ਰੀਮਤੀ ਸੰਬੋਧਨ ਕਰਨਗੇ। ਅਜਲਾਸ ਸਵੇਰੇ 11 ਵਜੇ ਜਨਵਾਦੀ ਇਸਤਰੀ ਸਭਾ ਦਾ ਝੰਡਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਮਾਤਾ ਵਿਦਿਆਵਤੀ ਨਗਰ (ਪਿੰਕ ਰੋਜ ਹੋਟਲ ਚੰਡੀਗੜ ਰੋਡ ਗੜਸ਼ੰਕਰ) ਝੁਲਾਕੇ ਸ਼ੁਰੂ ਹੋਵੇਗਾ।