ਸਬੰਧਿਤ ਅਧਿਕਾਰੀਆਂ ਨੂੰ ਹਰਿਆਣਾ ਸਰਕਾਰ ਦੇ ਨਿਰਦੇਸ਼
ਚੰਡੀਗੜ੍ਹ, 18 ਜੂਨ-ਹਰਿਆਣਾ ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ, ਵਿਭਾਗਾਂ ਦੇ ਮੁਖਿਆ, ਬੋਰਡਾਂ ਅਤੇ ਨਿਗਮਾਂ ਦੇ ਮੁੱਖ ਪ੍ਰਸ਼ਾਸਕਾਂ ਅਤੇ ਪ੍ਰਬੰਧ ਨਿਦੇਸ਼ਕਾਂ, ਮੰਡਲ ਕਮੀਸ਼ਨਰਾਂ ਅਤੇ ਡਿਪਟੀ ਕਮੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੇ ਪ੍ਰਾਵਧਾਨਾਂ ਤਹਿਤ ਸਿਵਿਲ ਸੇਵਾਵਾਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਸਮੇ ਸਿਰ ਹੱਲ ਯਕੀਨੀ ਕੀਤਾ ਜਾਵੇ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਕਿ ਸਾਰੀਆਂ ਪਹਿਲੀ ਸ਼ਿਕਾਇਤ ਨਿਵਾਰਣ ਅਥਾਰਟੀਆਂ ਅਤੇ ਦੂਜੀ ਸ਼ਿਕਾਇਤ ਨਿਵਾਰਣ ਅਥਾਰਟੀਆਂ ਵੱਲੋਂ ਨਾਗਰੀਕਾਂ ਵੱਲੋਂ ਕਰਜ ਕਰਾਈ ਗਈ ਸ਼ਿਕਾਇਤਾਂ ਦਾ ਹੱਲ ਐਕਟ ਵਿੱਚ ਤੈਅ ਸਮੇ ਸੀਮਾ ਅੰਦਰ ਕੀਤਾ ਜਾਣਾ ਜਰੂਰੀ ਹੈ।
ਇਹ ਵੀ ਕਿਹਾ ਗਿਆ ਹੈ ਕਿ ਪਹਿਲੀ ਸ਼ਿਕਾਇਤ ਨਿਵਾਰਣ ਅਥਾਰਟੀ ਅਤੇ ਦੂਜੀ ਸ਼ਿਕਾਇਤ ਨਿਵਾਰਣ ਅਥਾਰਟੀ ਹਰ ਸੋਮਵਾਰ ਨੂੰ ਲੰਬਿਤ ਸ਼ਿਕਾਇਤਾਂ ਦੀ ਲਿਸਟ ਬਣਾ ਕੇ ਆਪਣੇ ਕੋਲ੍ਹ ਰੱਖਣ ਅਤੇ ਹਫ਼ਤੇ ਭਰ ਵਿੱਚ ਪ੍ਰਾਥਮਿਕਤਾ ਦੇ ਆਧਾਰ 'ਤੇ ਉਨ੍ਹਾਂ ਦਾ ਸਮਾਧਾਨ ਕਰਵਾਉਣ ਦਾ ਯਤਨ ਕਰਨ। ਇਸ ਪ੍ਰਕਿਰਿਆ ਨਾਲ ਸ਼ਿਕਾਇਤ ਨਿਵਾਰਣ ਦੀ ਗਤੀ ਵਿੱਚ ਤੇਜੀ ਆਵੇਗੀ ਅਤੇ ਨਾਗਰੀਕਾਂ ਨੂੰ ਸਮੇ 'ਤੇ ਸੇਵਾਵਾਂ ਮੁਹੱਈਆ ਕਰਾਈ ਜਾ ਸਕਣਗੀਆਂ।