ਜਹਾਜ਼ ਹਾਦਸੇ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ

ਐਸ. ਏ. ਐਸ. ਨਗਰ, 13 ਜੂਨ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਅਹਿਮਦਾਬਾਦ ਤੋਂ ਉਡਾਣ ਭਰਨ ਵਾਲੇ ਜਹਾਜ਼ ਦੇ ਮੇਘਾਨੀ ਖੇਤਰ ਵਿੱਚ ਡਿੱਗ ਕੇ ਕਰੈਸ਼ ਹੋਣ ਦੀ ਘਟਨਾ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ 242 ਲੋਕਾਂ ਨੂੰ ਲੈ ਕੇ ਲੰਡਨ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਬਦਕਿਸਮਤੀ ਨਾਲ ਉਡਾਣ ਸਮੇਂ ਹੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਖ਼ਬਰ ਨਾਲ ਸਮੁੱਚਾ ਦੇਸ਼ ਸੋਗ ਗ੍ਰਸਤ ਹੈ।
ਮ੍ਰਿਤਕਾਂ ਦੇ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਦਿਲ ਕੰਬਾਊ ਅਤੇ ਦੁਖਦ ਹਾਦਸਾ ਹੈ, ਜੋ ਭਾਰਤੀ ਇਤਿਹਾਸ ਵਿੱਚ ਦੁਖਦਾਈ ਪੰਨੇ ਵਜੋਂ ਯਾਦ ਆਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਨਾ ਸਹਿਣ ਵਾਲੀਆਂ ਪੀੜਾ ਗ੍ਰਸਤ ਘਟਨਾਵਾਂ ਸੰਸਾਰ ਪੱਧਰੀ ਦੇਸ਼ ਦੇ ਕਸ਼ਟ ਨੂੰ ਵੀ ਵੱਡਾ ਧੱਕਾ ਲਾਉਂਦੀਆਂ ਹਨ।
ਉਨ੍ਹਾਂ ਕਿਹਾ ਜਹਾਜ਼ ਹਾਦਸੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੌਮਾਂਤਰੀ ਕਾਨੂੰਨ ਤਹਿਤ ਰਾਹਤ ਦਿੱਤੀ ਜਾਣੀ ਚਾਹੀਦੀ ਹੈ।