ਫੇਜ਼ 1 ਦੀ ਮਾਰਕੀਟ ਵਿੱਚ ਅਣਅਧਿਕਾਰਤ ਕਬਜ਼ਿਆਂ ਕਾਰਨ ਆਉਂਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ
ਐਸ. ਏ. ਐਸ. ਨਗਰ, 13 ਜੂਨ- ਫੇਜ਼ 1 ਦੇ ਵਸਨੀਕਾਂ ਰਵਿੰਦਰ ਸਿੰਘ, ਅਸ਼ਵਨੀ, ਸਤਨਾਮ ਸਿੰਘ, ਸੋਹਣ ਲਾਲ, ਸੁਨੀਲ ਸ਼ਰਮਾ, ਹੈਪੀ ਅਤੇ ਅਨੂ ਸ਼ਰਮਾ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਫੇਜ਼ 1 ਦੀ ਮਾਰਕੀਟ (ਐਸ. ਸੀ. ਓ. ਨੰਬਰ 13 ਤੋਂ 36 ਤੱਕ) ਵਿੱਚ ਹੋਏ ਅਣਅਧਿਕਾਰਤ ਕਬਜ਼ਿਆਂ ਕਾਰਨ ਆਉਂਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਇਸ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਪੱਤਰ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ, ਐਸ. ਏ. ਐਸ. ਨਗਰ, ਸੀਨੀਅਰ ਕਪਤਾਨ ਪੁਲੀਸ ਐਸ. ਏ. ਐਸ. ਨਗਰ, ਕਪਤਾਨ ਪੁਲੀਸ ਟ੍ਰੈਫਿਕ, ਐਸ. ਏ. ਐਸ. ਨਗਰ ਨੂੰ ਵੀ ਭੇਜੀਆਂ ਗਈਆਂ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮਾਰਕੀਟ ਦੇ ਆਲੇ-ਦੁਆਲੇ ਘਣੀ ਆਬਾਦੀ ਵਾਲਾ ਰਿਹਾਇਸ਼ੀ ਇਲਾਕਾ ਹੈ। ਪਬਲਿਕ ਨੂੰ ਆਪਣੇ ਕੰਮਾਂ-ਕਾਜਾਂ ਲਈ ਬਜ਼ੁਰਗਾਂ, ਔਰਤਾਂ, ਬੱਚਿਆਂ ਨੂੰ ਇਸ ਮਾਰਕੀਟ ਵਿੱਚ ਆਉਣਾ ਪੈਂਦਾ ਹੈ ਅਤੇ ਘਰਾਂ ਦੇ ਮੁੱਖ ਦਰਵਾਜ਼ੇ ਮਾਰਕੀਟ ਵੱਲ ਖੁੱਲ੍ਹਦੇ ਹਨ। ਪਰੰਤੂ ਇੱਥੇ ਲੱਗਦੀਆਂ ਅਣਅਧਿਕਾਰਤ ਰੇਹੜੀਆਂ-ਫੜੀਆਂ, ਪੱਕੇ ਤੌਰ ’ਤੇ ਲੱਗੇ ਢਾਬਿਆਂ ਅਤੇ ਦੁਕਾਨਦਾਰਾਂ ਵੱਲੋਂ ਬਰਾਂਡਿਆਂ ’ਤੇ ਕੀਤੇ ਹੋਏ ਕਬਜ਼ੇ ਆਮ ਲੋਕਾਂ ਲਈ ਗੰਭੀਰ ਸਮੱਸਿਆ ਬਣ ਗਏ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਤਹਿਸੀਲ ਬਜ਼ਾਰੀ ਵਿਭਾਗ ਕਾਰਵਾਈ ਕਰਨ ਆਉਂਦਾ ਹੈ, ਤਾਂ ਕੁਝ ਗਲਤ ਅਨਸਰ, ਮਾਰਕੀਟ ਦੇ ਮੋਹਤਬਰ ਅਤੇ ਹੋਰ ਵਿਅਕਤੀ ਤਹਿਸੀਲਬਜ਼ਾਰੀ ਵਿਭਾਗ ਵੱਲੋਂ ਟਰੱਕਾਂ ’ਤੇ ਲੋਡ ਕੀਤੇ ਕਬਜ਼ਾ ਧਾਰੀਆਂ ਦੇ ਸਮਾਨ ਨੂੰ ਜ਼ਬਰਦਸਤੀ ਖਾਲੀ ਕਰਵਾ ਦਿੰਦੇ ਹਨ, ਜੋ ਕਿ ਕਾਨੂੰਨੀ ਅਪਰਾਧ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਨਾਜਾਇਜ਼ ਕਬਜ਼ਿਆਂ ਕਾਰਨ ਆਪਣੇ ਕੰਮ-ਕਾਜਾਂ ਲਈ ਆਉਣ ਵਾਲੇ ਵਿਅਕਤੀਆਂ ਦੇ ਵਾਹਨਾਂ ਨੂੰ ਜਗ੍ਹਾ ਹੀ ਨਹੀਂ ਮਿਲਦੀ ਅਤੇ ਉਹ ਵਾਹਨਾਂ ਨੂੰ ਰਿਹਾਇਸ਼ੀ ਏਰੀਏ ਦੇ ਵਿੱਚ ਘਰਾਂ ਦੇ ਸਾਹਮਣੇ ਅਤੇ ਮੇਨ ਸੜਕ ’ਤੇ ਖੜ੍ਹਾ ਕਰ ਦਿੰਦੇ ਹਨ। ਇਸ ਨਾਲ ਇਸ ਏਰੀਏ ਦੇ ਵਸਨੀਕਾਂ ਨੂੰ ਘਰੋਂ ਨਿਕਲਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ। ਦੁਕਾਨਦਾਰਾਂ ਵੱਲੋਂ ਬਰਾਂਡਿਆਂ ਵਿੱਚ ਕੀਤੇ ਕਬਜ਼ਿਆਂ ਕਾਰਨ ਵਸਨੀਕਾਂ ਨੂੰ ਤੇਜ਼ ਧੁੱਪ ਜਾਂ ਬਰਸਾਤ ਦੌਰਾਨ ਲੰਘਣ ਦੀ ਥਾਂ ਨਹੀਂ ਮਿਲਦੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਅਣਅਧਿਕਾਰਤ ਤੌਰ ’ਤੇ ਲੱਗਦੀਆਂ ਖਾਣ-ਪੀਣ ਦੀਆਂ ਰੇਹੜੀਆਂ-ਫੜੀਆਂ ’ਤੇ ਸ਼ੱਕੀ ਤੱਤ ਬੈਠਦੇ ਹਨ, ਜੋ ਰੈਕੀ ਕਰਕੇ ਚੋਰੀਆਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਇਸ ਖੇਤਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਫੁੱਟਪਾਥਾਂ ’ਤੇ ਲੱਗਦੀਆਂ ਰੇਹੜੀਆਂ ’ਤੇ ਸਫ਼ਾਈ ਦੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਹੈ ਅਤੇ ਇਹਨਾਂ ’ਤੇ ਦੇਰ ਰਾਤ ਤੱਕ ਮਾਸਾਹਾਰੀ ਖਾਣਾ ਵੇਚਿਆ ਜਾਂਦਾ ਹੈ, ਜਿਹੜਾ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ। ਜਦੋਂ ਵਸਨੀਕ ਇਹਨਾਂ ਨੂੰ ਹਟਾਉਣ ਜਾਂ ਸਾਫ਼-ਸਫ਼ਾਈ ਲਈ ਕਹਿੰਦੇ ਹਨ, ਤਾਂ ਇਹ ਵਿਅਕਤੀ ਝਗੜੇ ’ਤੇ ਉਤਾਰੂ ਹੋ ਜਾਂਦੇ ਹਨ।
ਉਨ੍ਹਾਂ ਮੰਗ ਕੀਤੀ ਹੈ ਕਿ ਮੁਹਾਲੀ ਫੇਜ਼ 1 ਦੀ ਐਸ. ਸੀ. ਓ. ਮਾਰਕੀਟ ਵਿੱਚ ਹੋ ਰਹੀਆਂ ਅਣਅਧਿਕਾਰਤ ਗਤੀਵਿਧੀਆਂ ਅਤੇ ਕਬਜ਼ਿਆਂ ਤੋਂ ਇਲਾਕੇ ਨੂੰ ਤੁਰੰਤ ਮੁਕਤ ਕਰਵਾਇਆ ਜਾਵੇ।