ਬਲੌਂਗੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ 4 ਵਿਅਕਤੀ ਕਾਬੂ
ਐਸ. ਏ. ਐਸ. ਨਗਰ, 13 ਜੂਨ ( )) - ਬਲੌਂਗੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਵੱਲੋਂ ਇਹਨਾਂ ਵਿਅਕਤੀਆਂ ਨੂੰ ਮਾੜੇ ਅਨਸਰਾਂ ਅਤੇ ਲੁੱਟਾਂ-ਖੋਹਾਂ ਅਤੇ ਚੋਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਥਾਣਾ ਬਲੌਂਗੀ ਦੇ ਐਸ. ਐਚ. ਓ. ਅਮਨਦੀਪ ਸਿੰਘ ਕੰਬੋਜ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ਼ ਲੱਕੀ ਵਾਸੀ ਰਹਿਮਤ ਇਨਕਲੇਵ ਬੜਮਾਜਰਾ, ਵਿਕਾਸ ਕੁਮਾਰ ਉਰਫ਼ ਗੋਲਾ ਵਾਸੀ ਨੇੜੇ ਗੰਦਾ ਨਾਲਾ ਬੜਮਾਜਰਾ, ਅਕਸ਼ੇ ਕੁਮਾਰ ਵਾਸੀ ਰਜੀਵ ਕਾਲੋਨੀ ਬੜਮਾਜਰਾ ਅਤੇ ਕਰਨ ਕੁਮਾਰ ਵਾਸੀ ਬੜਮਾਜਰਾ ਕਾਲੋਨੀ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਤੋਂ ਚੋਰੀ ਕੀਤਾ 1 ਮੋਟਰਸਾਈਕਲ, 4 ਸਮਾਰਟ ਫੋਨ ਅਤੇ 2 ਤੇਜ਼ਧਾਰ ਚਾਕੂ ਬਰਾਮਦ ਕੀਤੇ ਹਨ।
ਦੋਸ਼ੀਆਂ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੋਸ਼ੀਆਂ ਉਕਤਾਨ ਦੀ ਪੁੱਛਗਿੱਛ ਦੇ ਆਧਾਰ ’ਤੇ 07 ਹੋਰ ਫੋਨ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਇਹਨਾਂ ਦੇ ਖਿਲਾਫ ਬੀ. ਐਨ. ਐਸ. ਐਕਟ ਦੀ ਧਾਰਾ 303 (2), 304 (2), 3 (5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।