ਕਮਾਂਡੋਜ਼ ਨੂੰ ਦਿੱਤੀ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ।
ਪਟਿਆਲਾ:- ਦੁਨੀਆਂ ਨੂੰ ਜ਼ਖਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਜੰਗਾਂ, ਆਪਦਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਵਾਲੇ ਭਾਈ ਘਨ੍ਹਈਆ ਜੀ ਦੇ ਮਿਸ਼ਨ ਨੂੰ ਸਮਰਪਿਤ ਸਪਤਾਹ ਅਧੀਨ, ਕਿਲਾ ਬਹਾਦਰਗੜ੍ਹ ਵਿਖੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਕਮਾਂਡੋਜ਼ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦੇਣ ਲਈ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਟ੍ਰੇਨਿੰਗ ਦਿੱਤੀ।

ਦਸਿਆ ਕਿ ਸਾਹ ਬੰਦ ਹੋਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ, ਬਹੁਤ ਖੂਨ ਨਿਕਲਣ, ਗਲੇ ਜਾਂ ਸਾਹ ਨਾਲੀ ਵਿੱਚ ਬਾਹਰੀ ਚੀਜ, ਖੂਨ, ਉਲਟੀ, ਝੰਗ, ਜੀਭ ਦੰਦ ਆਦਿ ਦੇ ਜਾਣ ਕਾਰਨ ਪੀੜਤਾਂ ਦੀ ਤੁਰੰਤ ਮੌਤਾਂ ਹੋ ਜਾਂਦੀਆਂ ਹਨ ਇਸ ਲਈ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅੰਦਰੂਨੀ ਰਤਵਾਹ ਬੰਦ ਨਾ ਕਰਦੇ ਹੋਏ ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ।
ਉਨ ਨੇ ਜੰਗਾਂ, ਭੁਚਾਲ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਸਮੇਂ ਆਪਣੇ ਬਚਾਅ ਲਈ ਜ਼ਮੀਨ ਤੇ ਲੇਟਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਦਿੱਤੀ। ਸਾਬਕਾ ਏ ਡੀ ਐਫ ਓ ਪੰਜਾਬ ਫਾਇਰ ਐਡ ਐਮਰਜੈਂਸੀ ਸੇਵਾਵਾਂ ਜਤਿੰਦਰ ਪਾਲ ਅਤੇ ਭਾਰਤ ਭੂਸ਼ਨ ਨੇ ਅੱਗਾਂ ਲਗਣ ਦੇ ਕਾਰਨਾਂ, ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਦੇ ਢੰਗ ਤਰੀਕਿਆਂ ਅਤੇ ਸਿਲੰਡਰਾਂ ਬਾਰੇ ਟ੍ਰੇਨਿੰਗ ਦਿੱਤੀ।
ਡੀ ਐਸ ਪੀ ਸ਼੍ਰੀ ਹਰਦੀਪ ਸਿੰਘ ਬਡੂੰਗਰ ਨੇ ਕਮਾਂਡੈਂਟ ਵਲੋਂ ਭਾਈ ਘਨ੍ਹਈਆ ਜੀ ਵਲੋਂ ਕੀਤੇ ਕਾਰਜਾਂ ਦੀ ਜਾਣਕਾਰੀ ਦਿੰਦੇ ਅਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਆਪਦਾਵਾਂ, ਜੰਗਾਂ ਮਹਾਂਮਾਰੀਆਂ ਅਤੇ ਮੌਸਮੀ ਤਬਦੀਲੀਆਂ ਕਾਰਨ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕਣ ਲਈ, ਪੰਜਾਬ ਪੁਲਿਸ ਅਤੇ ਕਮਾਂਡੋਜ਼ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤਿਆ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
ਜਿਸ ਹਿੱਤ ਕਾਕਾ ਰਾਮ ਵਰਮਾ ਵਰਗੇ ਤਜਰਬੇਕਾਰ, ਵਿਦਵਾਨ, ਗਿਆਨਵਾਨ ਆਫ਼ਤ ਪ੍ਰਬੰਧਨ ਟ੍ਰੇਨਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਮੌਕੇ ਇੱਕ ਲੇਡੀ ਕਮਾਂਡੋ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਗਲ਼ੇ ਵਿੱਚ ਟਾਫ਼ੀ ਫੱਸ ਗਈ ਪਰ ਉਸਨੇ ਜਿਵੇਂ ਕਾਕਾ ਰਾਮ ਵਰਮਾ ਜੀ ਨੇ ਦੱਸਿਆ ਸੀ ਉਸਨੇ ਬੇਟੀ ਨੂੰ ਮਰਨ ਤੋਂ ਬਚਾਇਆ।
ਇੱਕ ਇੰਸਪੈਕਟਰ ਨੇ ਦੱਸਿਆ ਕਿ ਉਸਨੇ ਸੜਕੀ ਹਾਦਸੇ ਦੇ ਪੀੜਤ ਨੂੰ ਰਿਕਵਰੀ ਪੁਜੀਸ਼ਨ ਵਿੱਚ ਲਿਟਾ ਕੇ, ਪਾਣੀ ਨਾ ਪਿਲਾਕੇ, ਹਸਪਤਾਲ ਪਹੁੰਚਾਇਆ ਤਾਂ ਉਸ ਦੀ ਜਾਣ ਬਚ ਗਈ ਇਸ ਲਈ ਇਹ ਟ੍ਰੇਨਿੰਗ, ਇਲਾਜ ਨਾਲੋਂ ਵੀ ਬਹੁਤ ਲਾਭਦਾਇਕ ਹੈ। ਅਤੇ ਹਰੇਕ ਨਾਗਰਿਕ, ਕਰਮਚਾਰੀ ਨੂੰ ਲੈਣੀ ਚਾਹੀਦੀ ਹੈ।