*ਦਰਿੰਦੇ ਵੱਲੋਂ ਬੱਚੇ ਦੀ ਕੀਤੀ ਹੱਤਿਆ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਖਿਲਾਫ ਵੱਖ ਵੱਖ ਜਥੇਬੰਦੀਆਂ ਦਾ ਸਾਂਝਾ ਵਫਤ ਐਸਡੀਐਮ ਗੜ ਸੰਕਰ ਨੂੰ ਮਿਲਿਆ*
ਗੜਸ਼ੰਕਰ, 19 ਸਤੰਬਰ- ਪਿਛਲੇ ਦਿਨੀ ਹੁਸ਼ਿਆਰਪੁਰ ਵਿਖੇ ਇੱਕ ਮਾਨਸਿਕ ਰੋਗੀ ਦਰਿੰਦੇ ਵੱਲੋਂ ਇੱਕ ਪੰਜ ਸਾਲਾ ਬੱਚੇ ਦੇ ਕੀਤੇ ਦਰਦਨਾਕ ਕਤਲ ਖਿਲਾਫ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਗਿਣੀ ਮਿਥੀ ਸਾਜਿਸ਼ ਤਹਿਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕੰਮ ਕਰਦੇ ਕਿਰਤੀਆਂ ਖਿਲਾਫ ਛੇੜੀ ਮੁਹਿੰਮ ਦੇ ਖਿਲਾਫ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਇਕੱਤਰ ਹੋ ਕੇ ਸਥਾਨਕ ਐਸ ਡੀ ਐਮ ਦਫਤਰ ਵਿਖੇ ਮਾਨਯੋਗ ਐਸਡੀਐਮ ਗੜਸ਼ੰਕਰ ਨੂੰ ਮਿਲਿਆ ਗਿਆ।

ਇਸ ਵੇਲੇ ਗੱਲਬਾਤ ਕਰਨ ਤੋਂ ਪਹਿਲਾਂ ਸਮੂਹ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਵੱਲੋਂ ਪੰਜ ਸਾਲਾਂ ਬੱਚੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਸ ਉਪਰੰਤ ਐਸਡੀਐਮ ਸਾਹਿਬ ਤੋਂ ਮੰਗ ਕੀਤੀ ਗਈ ਕਿ ਇਸ ਘਟਨਾ ਦੇ ਦੋਸ਼ੀ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਉੱਥੇ ਇਸ ਦੀ ਆੜ ਹੇਠ ਪੰਜਾਬ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਵਿੱਚ ਚਲਾਈ ਜਾ ਰਹੀ ਫਿਰਕੂ ਵੰਡ ਤਹਿਤ ਕੰਮ ਕਰਦੇ ਕਿਰਤੀਆਂ ਨੂੰ ਡਰਾਉਣ, ਧਮਕਾਉਣ ਅਤੇ ਪੰਜਾਬ ਤੋਂ ਬਾਹਰ ਕੱਢਣ ਦੇ ਮਨਸੂਬਿਆਂ ਖਿਲਾਫ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਸਮਾਜ ਵਿੱਚ ਨਫਰਤ ਫਲਾਉਣ ਵਾਲੇ ਫਿਰਕੂ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕੰਮ ਕਰਦੇ ਕਿਰਤੀਆਂ ਦੀ ਰਾਖੀ ਕੀਤੀ ਜਾਵੇ ਅਤੇ ਡਰ ਦਾ ਮਾਹੌਲ ਖਤਮ ਕੀਤਾ ਜਾਵੇ।
ਇਸ ਵਫਦ ਵਿੱਚ ਗੁਰਨੇਕ ਸਿੰਘ ਭੱਜਲ, ਹਰਮੇਸ਼ ਸਿੰਘ ਢੇਸੀ, ਕਲਭੂਸ਼ਣ ਮਹਿੰਦਵਾਣੀ, ਦਰਸ਼ਨ ਸਿੰਘ ਮੱਟੂ ਪ੍ਰੋਫੈਸਰ ਕੁਲਵੰਤ ਸਿੰਘ ਗੋਲੇਵਾਲ, ਕੁਲਵਿੰਦਰ ਚਾਹਲ, ਪ੍ਰੋਫੈਸਰ ਬਿਕਰ ਸਿੰਘ, ਬਲਵੀਰ ਸਿੰਘ ਚਾਹਲਪੁਰ, ਰਾਮਜੀਤ ਸਿੰਘ ਦੇਨੋਵਾਲ ਕਲਾਂ, ਹੰਸਰਾਜ ਗੜ ਸ਼ੰਕਰ,ਮਹਿੰਦਰ ਪ੍ਰੇਮ ਰਾਣਾ, ਨਿਰਮਲ ਸਿੰਘ, ਬਾਲਾ ਸਿੰਘ,ਕਸ਼ਮੀਰ ਸਿੰਘ, ਸਤਨਾਮ ਸਿੰਘ ਭਜਲ,ਹਰਮੇਸ਼ ਕੁਮਾਰ,ਬਲਵੰਤ ਰਾਮ,ਸ਼ਾਮ ਸੁੰਦਰ,ਗਿਆਨੀ ਅਵਤਾਰ ਸਿੰਘ,ਗੋਪਾਲ ਦਾਸ ਅਤੇ ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।