ਵੈਟਨਰੀ ਯੂਨੀਵਰਸਿਟੀ, ਬਰੂਕ ਹਸਪਤਾਲ ਦੇ ਸਹਿਯੋਗ ਨਾਲ ਖੁਰਾਂ ਦੀ ਸੰਭਾਲ ਸੰਬੰਧੀ ਅਦਾਰਾ ਸਥਾਪਿਤ ਕਰਨ ਸੰਬੰਧੀ ਬਣੀ ਦੂਸਰੀ ਸੰਸਥਾ

ਲੁਧਿਆਣਾ 19 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਰੂਕ ਹਸਪਤਾਲ ਫਾਰ ਐਨੀਮਲਜ਼ ਨਾਲ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਹਨ। ਇਸ ਦੇ ਤਹਿਤ ਵੈਟਨਰੀ ਯੂਨੀਵਰਸਿਟੀ ਵਿਖੇ ਖੁਰਾਂ ਦੀ ਸੰਭਾਲ ਸੰਬੰਧੀ ਸੰਸਥਾ ਸਥਾਪਿਤ ਕੀਤੀ ਜਾਏਗੀ। ਇਹ ਸੰਸਥਾ ਵੈਟਨਰੀ ਡਾਕਟਰਾਂ, ਵਿਦਿਆਰਥੀਆਂ, ਅਰਧ-ਵੈਟਨਰੀ ਪੇਸ਼ੇਵਰਾਂ, ਸਥਾਨਕ ਪੇਸ਼ੇਵਰਾਂ ਅਤੇ ਘੋੜਿਆਂ ਦੇ ਮਾਲਕਾਂ ਨੂੰ ਸਿਖਲਾਈ ਪ੍ਰਦਾਨ ਕਰੇਗੀ।

ਲੁਧਿਆਣਾ 19 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਰੂਕ ਹਸਪਤਾਲ ਫਾਰ ਐਨੀਮਲਜ਼ ਨਾਲ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਹਨ। ਇਸ ਦੇ ਤਹਿਤ ਵੈਟਨਰੀ ਯੂਨੀਵਰਸਿਟੀ ਵਿਖੇ ਖੁਰਾਂ ਦੀ ਸੰਭਾਲ ਸੰਬੰਧੀ ਸੰਸਥਾ ਸਥਾਪਿਤ ਕੀਤੀ ਜਾਏਗੀ। 
ਇਹ ਸੰਸਥਾ ਵੈਟਨਰੀ ਡਾਕਟਰਾਂ, ਵਿਦਿਆਰਥੀਆਂ, ਅਰਧ-ਵੈਟਨਰੀ ਪੇਸ਼ੇਵਰਾਂ, ਸਥਾਨਕ ਪੇਸ਼ੇਵਰਾਂ ਅਤੇ ਘੋੜਿਆਂ ਦੇ ਮਾਲਕਾਂ ਨੂੰ ਸਿਖਲਾਈ ਪ੍ਰਦਾਨ ਕਰੇਗੀ। ਘੋੜਾ ਜਾਤੀ ਦੇ ਜਾਨਵਰਾਂ ਦੇ ਖੁਰਾਂ ਦੀ ਸੰਭਾਲ ਲਈ ਆਮ ਤੌਰ ’ਤੇ ਰਵਾਇਤੀ ਅਤੇ ਵਿਰਾਸਤੀ ਲੋਕ ਹੀ ਇਸ ਪੇਸ਼ੇ ਨੂੰ ਕਰ ਰਹੇ ਹਨ। ਇਸ ਪੇਸ਼ੇ ਵਿੱਚ ਨਵਾਂਪਨ ਲਿਆਉਣ ਲਈ ਇਹ ਸੰਸਥਾ ਸਥਾਪਿਤ ਕੀਤੀ ਜਾ ਰਹੀ ਹੈ। 
ਇਸ ਦੇ ਨਾਲ ਪੰਜਾਬ ਅਤੇ ਗੁਆਂਢੀ ਸੂਬਿਆਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਦੇ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ। ਬਰੂਕ ਹਸਪਾਲ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾਣ ਵਾਲਾ ਇਹ ਦੂਸਰਾ ਕੇਂਦਰ ਹੋਵੇਗਾ। ਬਰੂਕ ਹਸਪਤਾਲ ਇਕ ਪਸ਼ੂ ਭਲਾਈ ਸੰਗਠਨ ਹੈ ਜੋ ਭਾਰਤ ਦੇ ਪਸ਼ੂ ਭਲਾਈ ਬੋਰਡ ਵੱਲੋਂ ਰਜਿਸਟਰਡ ਹੈ ਅਤੇ ਘੋੜਿਆਂ ਅਤੇ ਖੱਚਰਾਂ ਦੀ ਭਲਾਈ ਲਈ ਕੰਮ ਕਰਦਾ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੱਸਿਆ ਕਿ ਇਸ ਸੰਸਥਾ ਨਾਲ ਘੋੜਿਆਂ ਦੇ ਖੁਰਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਏਗਾ ਅਤੇ ਉਹ ਲੰਗੜੇਪਣ ਤੋਂ ਬਚ ਸਕਣਗੇ। ਉਨ੍ਹਾਂ ਕਿਹਾ ਕਿ ਘੋੜਾ ਪਾਲਣ ਵਾਲਿਆਂ ਦੀਆਂ ਦੋ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚੋਂ ਇਕ ਸ਼੍ਰੇਣੀ ਸ਼ੌਕੀਆ ਤੌਰ ’ਤੇ ਸਾਥੀ ਜਾਨਵਰਾਂ ਵਜੋਂ ਪਾਲਦੀ ਹੈ ਅਤੇ ਦੂਸਰੀ ਸ਼੍ਰੇਣੀ ਆਪਣੀ ਰੋਜ਼ੀ ਰੋਟੀ ਲਈ ਇਨ੍ਹਾਂ ਨੂੰ ਪਾਲਦੀ ਹੈ। ਰੋਜ਼ੀ ਰੋਟੀ ਲਈ ਪਾਲੇ ਜਾਣ ਵਾਲੇ ਘੋੜਾ ਜਾਤੀ ਦੇ ਜਾਨਵਰ ਅਕਸਰ ਅਣਗੌਲੇ ਰਹਿੰਦੇ ਹਨ। ਇਸ ਸੰਸਥਾ ਦੇ ਸਿੱਖਿਅਤ ਪੇਸੇਵਰਾਂ ਦੀ ਸਾਂਭ ਸੰਭਾਲ ਨਾਲ ਅਜਿਹੇ ਜਾਵਨਰਾਂ ਦੀ ਭਲਾਈ ਕਰਕੇ ਉਨ੍ਹਾਂ ਦੀ ਸਿਹਤ ਸੰਭਾਲੀ ਜਾ ਸਕਦੀ ਹੈ।