ਸੱਪ ਦੇ ਡੰਗਣ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਵਿਸ਼ੇਸ਼ ਹਫਤਾ

ਪਟਿਆਲਾ 19 ਸਤੰਬਰ: ਸੱਪ ਦੇ ਡੰਗਣ ਤੋਂ ਬਾਅਦ ਸੱਭ ਤੋਂ ਵੱਡਾ ਇਲਾਜ ਜਾਗਰੂਕਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ· ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੱਪ ਦੇ ਡੰਗਣ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਹਫਤਾ ਮਨਾਇਆ ਗਿਆ। ਇਸ ਤਹਿਤ 15 ਤੋਂ 19 ਸਤੰਬਰ ਤੱਕ ਪਟਿਆਲਾ ਦੇ ਸਾਰੇ ਸਿਹਤ ਅਦਾਰਿਆਂ ਵਿੱਚ ਉਚੇਚੇ ਤੌਰ ਉੱਤੇ ਲੋਕਾਂ ਨੂੰ ਸੱਪ ਦੇ ਡੰਗਣ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਾਏ ਗਏ।

ਪਟਿਆਲਾ 19 ਸਤੰਬਰ: ਸੱਪ ਦੇ ਡੰਗਣ ਤੋਂ ਬਾਅਦ ਸੱਭ ਤੋਂ ਵੱਡਾ ਇਲਾਜ ਜਾਗਰੂਕਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ· ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੱਪ ਦੇ ਡੰਗਣ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਹਫਤਾ ਮਨਾਇਆ ਗਿਆ। ਇਸ ਤਹਿਤ 15 ਤੋਂ 19 ਸਤੰਬਰ ਤੱਕ ਪਟਿਆਲਾ ਦੇ ਸਾਰੇ ਸਿਹਤ ਅਦਾਰਿਆਂ ਵਿੱਚ ਉਚੇਚੇ ਤੌਰ ਉੱਤੇ ਲੋਕਾਂ ਨੂੰ ਸੱਪ ਦੇ ਡੰਗਣ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਾਏ ਗਏ।
ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਉੱਤੇ ਲੋਕ ਘਬਰਾ ਜਾਂਦੇ ਹਨ ਤੇ ਜਿਸ ਕਾਰਨ ਜ਼ਹਿਰ ਤੇਜ਼ੀ ਨਾਲ ਸ਼ਰੀਰ ਵਿੱਚ ਫੈਲਣ ਲੱਗਦਾ ਹੈ। ਉਨ੍ਹਾਂ ਆਖਿਆ ਕਿ ਇੱਥੇ ਹੀ ਸਾਨੂੰ ਥੋੜ੍ਹਾ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਸੱਪ ਦੇ ਡੰਗਣ ਉੱਤੇ ਪਹਿਲੇ 60 ਮਿੰਟਾਂ ਵਿੱਚ ਮਰੀਜ਼ ਨੂੰ ਫਰਸਟ ਏਡ ਦਿੱਤੀ ਜਾਣੀ ਚਾਹੀਦੀ ਹੈ। ਸੱਪ ਦੇ ਡੰਗਣ ਉੱਤੇ ਹਰ ਹਾਲਾਤ ਵਿੱਚ ਮਰੀਜ਼ ਨੂੰ ਸ਼ਾਂਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਡਰ ਨਾਲ ਦਿਲ ਦੀ ਧੜਕਨ ਵੱਧ ਜਾਂਦੀ ਹੈ ਜਿਸ ਨਾਲ ਜ਼ਹਿਰ ਤੇਜ਼ੀ ਨਾਲ ਸ਼ਰੀਰ ਵਿੱਚ ਫੈਲ ਜਾਂਦਾ ਹੈ। 
ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਵਾਲੀ ਥਾਂ ਨੂੰ ਸਥਿਰ ਰੱਖਣਾ ਚਾਹੀਦਾ ਹੈ ਤੇ ਸੱਪ ਦੇ ਡੱਸ ਵਾਲੀ ਥਾਂ ਨੂੰ ਸਾਫ ਕੱਪੜੇ ਨਾਲ ਢਕਿਆ ਜਾਣਾ ਚਾਹੀਦਾ ਹੈ। ਜ਼ਖਮ ਨੂੰ ਕੱਸ ਕੇ ਨਹੀਂ ਬੰਨ੍ਹਣਾ ਚਾਹੀਦਾ। ਕਿਸੇ ਵੀ ਤਰ੍ਹਾਂ ਦੀ ਦਵਾਈ, ਜੜੀ ਬੂਟੀ, ਬਰਫ, ਤੇਲ ਜਾਂ ਗਰਮ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਘਰੇਲੂ ਇਲਾਜ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਤੇ ਜਿੰਨੀ ਜਲਦੀ ਹੋ ਸਕੇ ਮਰੀਜ਼ ਨੂੰ ਨੇੜਲੇ ਸਿਵਲ ਹਸਪਤਾਲ ਲਿਜਾਇਆ ਜਾਣਾ ਚਾਹੀਦਾ।
ਇਸ ਮੌਕੇ ਜ਼ਿਲ੍ਹਾ ਐਪਿਡੇਮੌਲੋਜਿਸਟ ਡਾ· ਦਿਵਜੋਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਅਤੇ ਬਰਸਾਤ ਦਾ ਮੌਸਮ ਹੋਣ ਕਾਰਣ ਸੱਪਾਂ ਦਾ ਖੱਡਾਂ ਵਿੱਚੋਂ ਨਿਕਲ ਕੇ ਬਾਹਰ ਆਉਣਾ ਆਮ ਹੈ। ਜਿਸ ਕਾਰਨ ਇਸ ਮੌਸਮ ਵਿੱਚ ਸੱਪ ਦੇ ਡੰਗੇ ਦੇ ਕੇਸ ਆਮ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਆਖਿਆ ਕਿ ਸੱਪ ਦੇ ਡੰਗਣ ਤੋਂ ਤੁਰੰਤ ਐਂਬੂਲੈਂਸ 108 ਨੂੰ  ਕਾਲ ਕਰਕੇ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ। ਡੰਗ ਮਾਰੀ ਹੋਈ ਥਾਂ ਨੂੰ ਨਾ ਹੀ ਕੱਟਿਆ ਜਾਵੇ ਤੇ ਨਾ ਹੀ ਮੂੰਹ ਨਾਲ ਜ਼ਹਿਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਡਾਕਟਰੀ ਸਲਾਹ ਤੋਂ ਬਗੈਰ ਕਿਸੇ ਕਿਸਮ ਦੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ। 
ਉਨ੍ਹਾਂ ਕਿਹਾ ਕਿ ਖੇਤਾਂ, ਜੰਗਲਾਂ ਅਤੇ ਘਾਹ ਵਾਲੀਆ ਥਾਵਾਂ ਤੇ ਬਾਹਰ ਜਾਣ ਵੇਲੇ ਬੰਦ ਜੁੱਤਿਆਂ, ਲੰਬੇ ਬੂਟ ਅਤੇ ਪੈਂਟਾਂ ਪਾਈਆਂ ਜਾਣ। ਰਾਤ ਨੂੰ ਬਾਹਰ ਜਾਣ ਵੇਲੇ ਹਮੇਸ਼ਾਂ ਟਾਰਚ ਜਾਂ ਮੋਬਾਈਲ ਦੀ ਲਾਈਟ ਦੀ ਵਰਤੋਂ ਕੀਤੀ ਜਾਵੇ। ਫਰਸ਼ ਉੱਤੇ ਸੌਣ ਤੋਂ ਗੁਰੇਜ਼ ਕੀਤਾ ਜਾਵੇ। ਘਰ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਘਰ ਵਿੱਚ ਸਮਾਨ ਨੂੰ ਤਰਤੀਬ ਅਨੁਸਾਰ ਰੱਖਿਆ ਜਾਵੇ। 
ਸੱਪਾਂ ਦੀ ਓਟ ਘੱਟ ਕਰਨ ਲਈ ਘਰਾਂ ਦੇ ਨੇੜੇ ਘਾਹ, ਝਾੜੀਆਂ ਨੂੰ ਕੱਟ ਕੇ ਰੱਖਿਆ ਜਾਵੇ।ਉਨ੍ਹਾਂ ਅੱਗੇ ਦੱਸਿਆ ਕਿ ਸੱਪ ਦੇ ਡੰਗ ਮਾਰੇ ਦੇ ਇਲਾਜ ਲਈ ਐਂਟੀ ਸਨੇਕ ਵੈਨਮ ਜਿਲ੍ਹੇ ਦੇ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ ਅਤੇ ਸਬ ਡਵੀਜ਼ਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, 24X7 ਕਮਿਉਨਿਟੀ ਸਿਹਤ ਕੇਂਦਰਾ ਵਿਖੇ ਉਪਲਬਧ ਹੈ।ਇਸਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।