
ਕੇਨਰਾ ਬੈਂਕ ਵਿੱਚ ਖਾਤੇ ਖੁਲਵਾਉਣ ਦੇ ਫੁਰਮਾਨ ਵਿਰੁੱਧ ਮਿਡ ਡੇਅ ਮੀਲ ਵਰਕਰਾਂ ਵਲੋਂ ਸਿੱਖਿਆ ਮੰਤਰੀ ਨੂੰ ਭੇਜਿਆ ਰੋਸ ਪੱਤਰ*
ਗੜਸ਼ੰਕਰ,30 ਜੁਲਾਈ- ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਪੰਜਾਬ ਨੂੰ ਰੋਸ ਪੱਤਰ ਭੇਜਣ ਦੇ ਸੱਦੇ ਤਹਿਤ ਤਹਿਸੀਲ ਗੜਸ਼ੰਕਰ ਦੀਆਂ ਮਿਡ ਡੇ ਮੀਲ ਵਰਕਰਾਂ ਵੱਲੋਂ ਮਿਡ ਡੇ ਮੀਲ ਵਰਕਰ ਯੂਨੀਅਨ ਗੜਸ਼ੰਕਰ ਦੇ ਬੈਨਰ ਹੇਠ ਐਸਡੀਐਮ ਗੜਸ਼ੰਕਰ ਦੀ ਗੈਰ ਹਾਜ਼ਰੀ ਵਿੱਚ ਸ੍ਰੀ ਮਨਜੀਤ ਸਿੰਘ ਜੂਨੀਅਰ ਸਹਾਇਕ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਆਪਣਾ ਰੋਸ ਪੱਤਰ ਭੇਜਿਆ।
ਗੜਸ਼ੰਕਰ,30 ਜੁਲਾਈ- ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਪੰਜਾਬ ਨੂੰ ਰੋਸ ਪੱਤਰ ਭੇਜਣ ਦੇ ਸੱਦੇ ਤਹਿਤ ਤਹਿਸੀਲ ਗੜਸ਼ੰਕਰ ਦੀਆਂ ਮਿਡ ਡੇ ਮੀਲ ਵਰਕਰਾਂ ਵੱਲੋਂ ਮਿਡ ਡੇ ਮੀਲ ਵਰਕਰ ਯੂਨੀਅਨ ਗੜਸ਼ੰਕਰ ਦੇ ਬੈਨਰ ਹੇਠ ਐਸਡੀਐਮ ਗੜਸ਼ੰਕਰ ਦੀ ਗੈਰ ਹਾਜ਼ਰੀ ਵਿੱਚ ਸ੍ਰੀ ਮਨਜੀਤ ਸਿੰਘ ਜੂਨੀਅਰ ਸਹਾਇਕ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਆਪਣਾ ਰੋਸ ਪੱਤਰ ਭੇਜਿਆ।
ਇਸ ਸਮੇਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਮਿਡ ਡੇ ਮੀਲ ਵਰਕਰ ਯੂਨੀਅਨ ਦੀਆਂ ਆਗੂਆਂ ਕਮਲਾ ਦੇਵੀ, ਪਿੰਕੀ ਰਸੂਲਪੁਰ,ਬਲਜੀਤ ਕੌਰ ਧਮਾਈ,ਸੁਮਨ ਭਰੋਵਾਲ ਅਤੇ ਡੀ.ਐਮ.ਐਫ ਆਗੂਆਂ ਸਤਪਾਲ ਕਲੇਰ,ਮਨਦੀਪ ਸਿੰਘ ਰੱਤੂ ਤੇ ਹੰਸਰਾਜ ਗੜ੍ਹਸ਼ੰਕਰ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਅੰਦਰ ਨਿਗੂਣੇ ਭੱਤਿਆਂ 'ਤੇ ਕੰਮ ਕਰ ਰਹੀਆਂ ਮਿਡ ਡੇ ਮੀਲ ਵਰਕਰਾਂ ਨੂੰ ਕੇਨਰਾ ਬੈਂਕ ਵਿੱਚ ਖਾਤੇ ਖੋਲਣ ਦੇ ਬਹਾਨੇ ਹੇਠ ਪਿਛਲੇ ਦੋ ਮਹੀਨਿਆਂ ਤੋਂ ਬਣਦਾ ਮਿਹਨਤਾਨਾ ਅਜੇ ਤੱਕ ਨਹੀਂ ਦਿੱਤਾ।
ਮਿਡ-ਡੇ-ਮੀਲ ਵਰਕਰਾਂ ਨੂੰ ਫਰਮਾਨ ਜਾਰੀ ਕਰਕੇ ਕੇਨਰਾ ਬੈਂਕ ਵਿੱਚ ਖਾਤੇ ਖੋਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਸੰਭਵ ਨਹੀਂ ਕਿਉਂਕਿ ਪਿੰਡਾਂ ਕਸਬਿਆਂ ਵਿੱਚ ਕੇਨਰਾ ਬੈਂਕਾਂ ਦੀ ਗਿਣਤੀ ਨਾ ਮਾਤਰ ਹੈ, ਮਿਡ-ਡੇ-ਮੀਲ ਵਰਕਰਾਂ ਨੂੰ ਆਪਣੇ ਸਕੂਲਾਂ ਤੋਂ 20-25 ਕਿਲੋਮੀਟਰ ਦੂਰ ਜਬਰੀ ਖਾਤੇ ਖੁਲਵਾਉਣ ਲਈ ਮਜਬੂਰ ਕਰਨਾ ਪਹਿਲਾਂ ਹੀ ਸ਼ੋਸ਼ਣ ਦੀਆ ਸ਼ਿਕਾਰ ਵਰਕਰਾਂ ਦੇ ਸ਼ੋਸ਼ਣ ਵਿੱਚ ਹੋਰ ਵਾਧਾ ਕਰਨਾ ਹੈ।
ਮਿਡ ਡੇਅ ਮੀਲ ਆਗੂਆ ਮੰਗ ਕੀਤੀ ਕਿ ਪਿਛਲੇ ਦੋ ਮਹੀਨਿਆਂ ਦਾ ਬਣਦਾ ਮਿਹਨਤਾਨਾ ਜਲਦੀ ਜਾਰੀ ਕੀਤਾ ਜਾਵੇ,ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਹੇਠ ਲਿਆਂਦਾ ਜਾਵੇ, ਕੇਨਰਾ ਬੈਂਕ ਵਿੱਚ ਖਾਤੇ ਖੁਲਵਾਉਣ ਦਾ ਤੁਗਲਕੀ ਫਰਮਾਨ ਵਾਪਸ ਲੈ ਕੇ ਨੇੜੇ ਦੇ ਬੈਂਕਾਂ ਵਿੱਚ ਖਾਤੇ ਖੁੱਲਵਾਏ ਜਾਣ, ਮਿਡ ਡੇ ਮੀਲ ਵਰਕਰਾਂ ਦਾ ਪੰਜਾਬ ਸਰਕਾਰ ਸਰਕਾਰੀ ਖਰਚੇ ਤੇ ਘੱਟੋ ਘੱਟ ਪੰਜ ਲੱਖ ਦਾ ਮੁਫਤ ਬੀਮਾ ਕੀਤਾ ਜਾਵੇ।
ਵਰਕਰਾਂ ਦੇ ਦੁਰਘਟਨਾ ਹੋ ਜਾਣ 'ਤੇ ਇਲਾਜ ਦਾ ਮੁਕੰਮਲ ਖਰਚਾ ਸਰਕਾਰੀ ਤੌਰ 'ਤੇ ਅਤੇ ਜਾਨੀ ਨੁਕਸਾਨ ਹੋਣ 'ਤੇ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਸਾਲ ਵਿੱਚ ਮੌਸਮ ਅਨੁਸਾਰ ਦੋ ਵਰਦੀਆਂ ਦਿੱਤੀਆਂ ਜਾਣ, ਆਮ ਆਦਮੀ ਪਾਰਟੀ ਵੱਲੋਂ ਆਪਣੀ ਚੋਣ ਗਰੰਟੀ ਅਨੁਸਾਰ ਮਿਡ ਡੇ ਮੀਲ ਅਤੇ ਸਫਾਈ ਵਰਕਰਾਂ ਨੂੰ ਮਿਲਦੇ ਮਾਣਭੱਤੇ ਨੂੰ ਫੌਰੀ ਦੁੱਗਣਾ ਕਰਕੇ 6000 ਰੁਪਿਆ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ 100 ਤੋਂ ਘੱਟ ਹੋ ਜਾਣ ਕਾਰਣ ਕੰਮ ਤੋਂ ਛਾਂਟੀ ਕੀਤੇ ਗਏ ਸਫਾਈ ਵਰਕਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਇਸ ਸਮੇਂ ਵੱਖ-ਵੱਖ ਸਕੂਲਾਂ ਦੀਆ ਮਿਡ ਡੇ ਮੀਲ ਵਰਕਰਾਂ ਰਾਜ ਰਾਣੀ, ਇੰਦਰਜੀਤ ਕੌਰ ਧਮਾਈ, ਸ਼ਸ਼ੀ ਬਾਲਾ ਸਿੰਬਲੀ ਸੰਤੋਸ਼ ਕੁਮਾਰੀ ਤੇ ਸੁਮਨ ਭਰੋਵਾਲ, ਮਨਜੀਤ ਕੌਰ, ਹਰਦੀਪ ਕੌਰ ਤੇ ਰਾਣੀ ਚੱਕ ਫੁੱਲੂ, ਰਾਜ ਰਾਣੀ ਮੋਹਣੋਵਾਲ, ਰੇਨੂ, ਰਾਜਵਿੰਦਰ ਕੌਰ ਪਾਰੋਵਾਲ, ਰਣਜੀਤ ਕੌਰ ਤੇ ਜਸਵਿੰਦਰ ਕੌਰ ਪਨਾਮ ਤੋਂ ਇਲਾਵਾ ਡੀਟੀਐਫ ਦੇ ਜ਼ਿਲਾ ਪ੍ਰਧਾਨ ਸੁਖਦੇਵ ਡਾਂਸੀਵਾਲ ਤੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ,4161 ਮਾਸਟਰ ਕਾਡਰ ਯੂਨੀਅਨ ਦੇ ਸੂਬਾਈ ਆਗੂ ਬਲਕਾਰ ਸਿੰਘ ਮਘਾਣੀਆ ਅਤੇ ਸੰਦੀਪ ਸਿੰਘ ਗਿੱਲ ਵੀ ਹਾਜ਼ਰ ਸਨ।
