ਡਿਪਟੀ ਕਮਿਸ਼ਨਰ ਵੱਲੋਂ ਮਾਸਟਰ ਪਲਾਨ, ਨਿਊ ਚੰਡੀਗੜ੍ਹ ਦੀ ਅਮੈਂਡਮੈਂਟ ਸਬੰਧੀ ਥਿੰਕ ਟੈਂਕ ਮੀਟਿੰਗ
ਐਸ.ਏ.ਐਸ.ਨਗਰ, 09, ਜੂਨ 2024: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਮਾਸਟਰ ਪਲਾਨ, ਨਿਊ ਚੰਡੀਗੜ੍ਹ ਵਿੱਚ ਪੈਂਦੇ ਟਰੱਕ/ਟਰਾਂਸਪੋਰਟ ਟਰਮੀਨਲ ਜੋਨ ਜੋ ਕਿ ਪਿੰਡ ਭੜੋਜੀਆ ਦੀ ਰੈਵੇਨਿਊ ਹੱਦ ਵਿੱਚ ਪੈਂਦਾ ਹੈ ਅਤੇ ਐੱਚ.ਆਰ-2 ਸੜਕ ਉੱਤੇ ਅਬੋਟ ਕਰਦਾ ਹੈ, ਨੂੰ ਮਿਕਸਡ ਲੈਂਡ ਯੂਜ਼ ਵਿੱਚ ਤਬਦੀਲ ਕਰਨ ਲਈ ਥਿੰਕ ਟੈਂਕ ਮੀਟਿੰਗ ਰੱਖੀ ਗਈ, ਜਿਸ ਵਿੱਚ ਅਲੱਗ-ਅਲੱਗ ਸਰਕਾਰੀ ਅਦਾਰਿਆਂ, ਪ੍ਰਾਈਵੇਟ ਸੈਕਟਰ, ਸੋਸ਼ਲ ਸੈਕਟਰ ਅਤੇ ਪਬਲਿਕ ਸੈਕਟਰ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ।

ਜ਼ਿਲ੍ਹਾ ਨਗਰ ਯੋਜਨਾਕਾਰ, ਐਸ.ਏ.ਐਸ ਨਗਰ ਵੱਲੋਂ ਹਾਜ਼ਰ ਹੋਏ ਨੁਮਾਇੰਦਿਆਂ ਨੂੰ ਉਕਤ ਤਜਵੀਜ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਨੁਮਾਇੰਦਿਆਂ ਵੱਲੋਂ ਆਪਣੇ ਸੁਝਾਅ ਪੇਸ਼ ਕੀਤੇ ਗਏ। ਉਪਰੰਤ ਜ਼ਿਲ੍ਹਾ ਨਗਰ ਯੋਜਨਾਕਾਰ, ਐਸ.ਏ.ਐਸ ਨਗਰ ਵੱਲੋਂ ਪੇਸ਼ ਕੀਤੀ ਗਈ ਤਜਵੀਜ ਉੱਤੇ ਸਾਰੇ ਨੁਮਾਇੰਦਿਆਂ ਵੱਲੋਂ ਸਰਬਸਮੰਤੀ ਨਾਲ ਸਹਿਮਤੀ ਪ੍ਰਗਟਾਈ ਗਈ।