ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ

ਨਵਾਂਸ਼ਹਿਰ- ਅੱਜ ਸ਼ਹੀਦ ਊਧਮ ਸਿੰਘ ਦੀ 86 ਵੇਂ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ ਗਈਆਂ। ਇਸ ਲੜੀ 'ਚ ਕਸਬਾ ਕਟਾਰੀਆਂ ਵਿਖੇ ਸਥਾਪਿਤ ਸ਼ਹੀਦ ਦੀ ਯਾਦਗਾਰ 'ਤੇ ਵੀ ਨਮਨ ਕੀਤਾ ਗਿਆ। ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਵੱਡੀ ਪ੍ਰੇਰਨਾ ਵਾਲਾ ਅਤੇ ਅਦੁੱਤੀ ਹਸਤੀ ਦੀ ਕੁਰਬਾਨੀ ਨੂੰ ਯਾਦ ਕਰਨ ਵਾਲਾ ਦਿਨ ਹੈ।

ਉਹਨਾਂ ਕਿਹਾ ਕਿ ਜ਼ਿਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਸਾਡੇ ਲਈ ਵੱਡੀ ਪ੍ਰੇਰਨਾ ਵਜੋਂ ਸਨਮੁੱਖ ਰਹੇਗੀ। ਸ. ਬਲਾਕੀਪੁਰ ਨੇ ਸ਼ਹੀਦ ਊਧਮ ਸਿੰਘ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਇਹ ਸ਼ਹਾਦਤਾਂ ਨੂੰ ਸੱਚੀ ਸ਼ਰਧਾਂਜਲੀ ਵਜੋਂ ਉਹਨਾਂ ਦੇ ਮਿਸ਼ਨ ਤੇ ਚੱਲਣ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜ਼ੋ ਸਮਾਜ ਨੂੰ ਅੱਗੇ ਲੈ ਕੇ ਜਾਇਆ ਜਾ ਸਕੇ। 
ਇਸ ਮੌਕੇ ਸ਼ਾਮਿਲ ਸਰਪੰਚ ਮਨਜੀਤ ਸਿੰਘ, ਸਰਪੰਚ ਵਰਿੰਦਰ ਸਿੰਘ ਅਤੇ ਕਿਸਾਨ ਜਸਵਿੰਦਰ ਸਿੰਘ ਅਟਵਾਲ ਨੇ ਵੀ ਸ਼ਹੀਦ ਊਧਮ ਸਿੰਘ ਨੂੰ ਦੇਸ਼ ਦਾ ਮਾਣ ਕਿਹਾ ਜਿਹਨਾਂ ਨੇ ਕੌਮਪ੍ਰਸਤੀ ਦੀ ਵੱਡੀ ਉਦਾਹਰਣ ਪੈਂਦਾ ਕੀਤੀ ਹੈ।