ਪਿੰਡ ਚਰਾਣ ਦਾ ਮੇਲਾ ਸ਼ੁਰੂ

ਨਵਾਂਸ਼ਹਿਰ- ਪਿੰਡ ਚਰਾਣ ਦੇ ਪੰਜ ਪੀਰ ਬਾਬਾ ਧੜੱਲੇ ਸ਼ਾਹ ਦਾ ਸਾਲਾਨਾ ਰੌਸ਼ਨੀ ਮੇਲਾ ਅੱਜ ਧਾਰਮਿਕ ਰਸਮਾਂ ਨਾਲ਼ ਆਰੰਭ ਹੋ ਗਿਆ। ਅੱਜ ਦੀ ਆਰੰਭਤਾ ਮੌਕੇ ਮਾਤਾ ਗਿਆਨ ਕੌਰ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਰਵਿੰਦਰ ਸਿੰਘ ਬਿੱਟੂ ਸਪੁੱਤਰ ਸੁਰਜੀਤ ਸਿੰਘ ਸਾਬਕਾ ਲਾਈਨ ਮੈਨ ਦੇ ਪਰਿਵਾਰ ਵਲੋਂ ਚਾਹ ਪਕੌੜਿਆਂ ਦੇ ਲੰਗਰ ਨਾਲ ਹੋਈ।

ਇਸ ਮੌਕੇ ਸੁਰਜੀਤ ਸਿੰਘ ਹੋਰਾਂ ਕਿਹਾ ਕਿ ਪੀਰਾਂ ਫ਼ਕੀਰਾਂ ਦੇ ਮੇਲੇ ਲੱਗਣੇ ਉਹਨਾਂ ਦੀ ਧਾਰਮਿਕ ਆਸਥਾ ਦੀ ਪ੍ਰੌੜਤਾ ਕਰਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰੂ, ਪੀਰਾਂ ਫ਼ਕੀਰਾਂ ਦੇ ਧਾਰਮਿਕ ਪ੍ਰਵਚਨਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਲੋੜ ਹੈ ਤਾਹੀਓਂ ਅਸੀਂ ਮਾੜੀਆਂ ਕੁਰੀਤੀਆਂ ਤੋਂ ਬਚ ਸਕਦੇ ਹਾਂ।ਇਹ ਧਾਰਮਿਕ ਮੇਲੇ ਸਾਡੇ ਸਭਿਆਚਾਰ ਦਾ ਹਿੱਸਾ ਹਨ। 
ਤਿੰਨ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਮਿਤੀ 11 ਜੂਨ ਨੂੰ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਾਂਸ਼ੀ ਨਾਥ, ਲਖਵਿੰਦਰ ਲੱਖਾ ਚਰਾਣ, ਆਦਿ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਪ੍ਰੋਗਰਾਮ ਵਿੱਚ ਸਾਈਂ ਉਮਰੇ ਸ਼ਾਹ ਮੰਢਾਲੀ ਸ਼ਰੀਫ਼ ਵਾਲੇ, ਸਾਂਈਂ ਕਾਲੇ ਸ਼ਾਹ ਟਿੱਬੀ ਸਾਹਿਬ ਕਾਠਗੜ੍ਹ ਵਾਲੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ।
ਇਸ ਮੌਕੇ  ਭਗਤ ਰਾਮ ਲਾਲ, ਸੁਰਜੀਤ ਸਿੰਘ ਸਾਬਕਾ ਪ੍ਰਧਾਨ,ਨਰਿੰਦਰ ਸਿੰਘ ਕਮੇਟੀ ਪ੍ਰਧਾਨ,ਸਵਰਨ ਸਿੰਘ,ਅਵਤਾਰ ਸਿੰਘ, ਕੁਲਵੀਰ ਸਿੰਘ, ਦਵਿੰਦਰ ਸਿੰਘ, ਸੰਤੋਖ ਸਿੰਘ, ਅਰਮਾਨ,ਸੂਬੇਦਾਰ ਜਗਦੀਸ਼ ਸਿੰਘ, ਸੁਰਿੰਦਰ ਕੌਰ , ਸੋਨੀਆ, ਗੁਰਵਿੰਦਰ ਕੌਰ, ਊਸ਼ਾ ਰਾਣੀ, ਬਲਵਿੰਦਰ ਕੌਰ ਮੁਬਾਰਕਪੁਰ, ਸੁਖਵਿੰਦਰ ਕੌਰ ਅਲਾਚੌਰ ਆਦਿ ਹਾਜ਼ਰ ਸਨ।