ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਬਣਨ ਤੇ ਕੁਲਦੀਪ ਕੌਰ ਕੰਗ ਦਾ ਸਨਮਾਨ ਕੀਤਾ
ਐਸ. ਏ. ਐਸ. ਨਗਰ, 1 ਅਗਸਤ- ਸਥਾਨਕ ਫੇਜ਼ 4 ਦੀ ਐਚ. ਐਮ. ਵੈਲਫੇਅਰ ਐਸੋਸੀਏਸ਼ਨ ਫੇਜ਼ 4 ਵੱਲੋਂ ਸੀਨੀਅਰ ਅਕਾਲੀ ਆਗੂ ਕੁਲਦੀਪ ਕੌਰ ਕੰਗ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਐਸ. ਏ. ਐਸ. ਨਗਰ, 1 ਅਗਸਤ- ਸਥਾਨਕ ਫੇਜ਼ 4 ਦੀ ਐਚ. ਐਮ. ਵੈਲਫੇਅਰ ਐਸੋਸੀਏਸ਼ਨ ਫੇਜ਼ 4 ਵੱਲੋਂ ਸੀਨੀਅਰ ਅਕਾਲੀ ਆਗੂ ਕੁਲਦੀਪ ਕੌਰ ਕੰਗ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੀਪ ਸਿੰਘ ਬਡਾਲਾ ਨੇ ਕਿਹਾ ਕਿ ਬੀਬੀ ਕੁਲਦੀਪ ਕੌਰ ਕੰਗ (ਜੋ ਫੇਜ਼ 4 ਦੇ ਹੀ ਵਸਨੀਕ ਹਨ) ਪਿਛਲੇ ਲੰਬੇ ਸਮੇਂ ਤੋਂ ਆਪਣੇ ਇਲਾਕੇ ਵਿੱਚ ਵਿਕਾਸ ਕੰਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਹਮੇਸ਼ਾ ਸਰਗਰਮ ਰਹਿੰਦੇ ਹਨ ਅਤੇ ਵਾਰਡ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦੋ ਵਾਰ ਨਗਰ ਨਿਗਮ ਮੁਹਾਲੀ ਦਾ ਕੌਂਸਲਰ ਵੀ ਚੁਣਿਆ ਜਾ ਚੁਕਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਉਨ੍ਹਾਂ ਵੱਲੋਂ ਵੱਖ-ਵੱਖ ਅਹੁਦਿਆਂ ਤੇ ਰਹਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾਈ ਗਈ ਹੈ ਜਿਸ ਦੇ ਸਿੱਟੇ ਵਜੋਂ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਵਰਕਿੰਗ ਕਮੇਟੀ ਮੈਂਬਰ ਵਜੋਂ ਨਿਯੁਕਤ ਕੀਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਕਲਸੀ (ਚੇਅਰਮੈਨ), ਮਨਮੋਹਨ ਸਿੰਘ (ਜਨਰਲ ਸਕੱਤਰ), ਈਸ਼ ਕੁਮਾਰ (ਸੀਨੀਅਰ ਮੀਤ ਪ੍ਰਧਾਨ), ਅਮਨਦੀਪ ਛਾਬੜਾ (ਮੀਤ ਪ੍ਰਧਾਨ), ਧੀਰਜ ਕੌਸ਼ਲ (ਲੀਗਲ ਅਡਵਾਈਜ਼ਰ), ਰਾਜੀਵ ਗੌਸਵਾਮੀ (ਖਜ਼ਾਨਚੀ), ਪੂਨਮ ਲੁਟਾਵਾ, ਚਰਨਜੀਤ ਕੌਰ ਸੈਣੀ, ਸ਼ਾਰਧਾ ਗੁਪਤਾ ਅਤੇ ਇਲਾਕਾ ਵਾਸੀ ਹਾਜ਼ਿਰ ਸਨ।