ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਿੰਡ ਥਾਣਾ ਨੂੰ ਸੋਲਰ ਸਿਸਟਮ ਦੀ ਭੇਂਟ

ਗੜ੍ਹਸ਼ੰਕਰ, 9 ਜੂਨ- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਵਿਧਾਇਕ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਪਿੰਡ ਥਾਣਾ ਨੂੰ ਇਕ ਵੱਡੀ ਸੌਗਾਤ ਦੇਂਦਿਆਂ ਸੋਲਰ ਸਿਸਟਮ ਭੇਂਟ ਕੀਤਾ ਜਿਸ ਨਾਲ ਪਿੰਡ ਦੇ ਸਾਰਵਜਨਿਕ ਥਾਵਾਂ ‘ਚ ਸਵੈਚੱਲਤ ਊਰਜਾ ਰਾਹੀਂ ਰੋਸ਼ਨੀ ਮਿਲੇਗੀ।

ਇਸ ਮੌਕੇ ਸਰਪੰਚ ਸ੍ਰੀਮਤੀ ਸੁਮਨ ਬਾਲਾ, ਪੰਚ ਦਵਿੰਦਰ ਕੌਰ ਪੰਚ, ਮੀਨਾ ਰਾਣੀ, ਪੰਚ ਅਮਰੀਕ ਲਾਲ, ਕਮੇਟੀ ਮੈਂਬਰ ਅਮਰਜੀਤ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਸੋਢੀ ਸਿੰਘ ਗੁਰਮੀਤ ਰਾਮ ਨੰਬਰਦਾਰ ਨਿਰਮਲ ਸਿੰਘ, ਧਰਮਿੰਦਰ , ਰੋਹਿਤ ਕੁਮਾਰ, ਜਸਕਰਨ ਸਮੇਤ ਕਈ ਹੋਰ ਪਿੰਡਵਾਸੀ ਹਾਜ਼ਿਰ ਸਨ। ਸਾਰਿਆਂ ਨੇ ਇਸ ਕਦਮ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਡਿਪਟੀ ਸਪੀਕਰ ਰੌੜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਡਿਪਟੀ ਸਪੀਕਰ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਉਹ ਹਮੇਸ਼ਾ ਵਚਨਬੱਧ ਹਨ ਅਤੇ ਨਵੀਨ ਤਕਨਾਲੋਜੀ ਰਾਹੀਂ ਪਿੰਡਾਂ ਵਿੱਚ ਸਾਫ ਸੂਥਰੀ ਊਰਜਾ ਪ੍ਰਣਾਲੀ ਲਿਆਂਦੀ ਜਾ ਰਹੀ ਹੈ, ਤਾਂ ਜੋ ਗਰੀਬ ਅਤੇ ਪਿਛੜੇ ਇਲਾਕਿਆਂ ਵਿੱਚ ਵੀ ਸਧਾਰਨ ਸੁਵਿਧਾਵਾਂ ਉਪਲਬਧ ਹੋ ਸਕਣ।
ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸੂਰਜੀ ਊਰਜਾ ਨਾਲ ਨਾ ਸਿਰਫ਼ ਬਿਜਲੀ ਬਚਤ ਹੋਵੇਗੀ, ਸਗੋਂ ਪਰਿਆਵਰਨ ਲਈ ਵੀ ਇਹ ਇੱਕ ਸਹੀ ਪਹਿਲ ਹੈ।