ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸਕੀਮਾਂ ਘਰ ਘਰ ਪਹੁੰਚਾਉਣ ਲਈ ਰਾਏਖਾਨਾ ਵਿਖੇ ਕੈਂਪ ਲਗਾਇਆ
ਮੌੜ ਮੰਡੀ (ਪੈਗ਼ਾਮ-ਏ-ਜਗਤ)- ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸਕੀਮਾਂ ਨੂੰ ਪਿੰਡ ਪਿੰਡ ਘਰ ਘਰ ਪਹੁੰਚਾਉਣ ਲਈ ਵਿਧਾਨ ਸਭਾ ਹਲਕਾ ਮੌੜ ਦੇ ਸਰਕਲ ਮਾਈਸਰਖਾਨਾ ਦੇ ਪਿੰਡ ਰਾਏਖਾਨਾ ਵਿਖੇ ਇੱਕ ਕੈਂਪ ਲਗਾਇਆ ਗਿਆ।
ਮੌੜ ਮੰਡੀ (ਪੈਗ਼ਾਮ-ਏ-ਜਗਤ)- ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸਕੀਮਾਂ ਨੂੰ ਪਿੰਡ ਪਿੰਡ ਘਰ ਘਰ ਪਹੁੰਚਾਉਣ ਲਈ ਵਿਧਾਨ ਸਭਾ ਹਲਕਾ ਮੌੜ ਦੇ ਸਰਕਲ ਮਾਈਸਰਖਾਨਾ ਦੇ ਪਿੰਡ ਰਾਏਖਾਨਾ ਵਿਖੇ ਇੱਕ ਕੈਂਪ ਲਗਾਇਆ ਗਿਆ।
ਜਿਸ ਦੌਰਾਨ ਆਯੂਸ਼ਮਾਨ (ਸਿਹਤ ਬੀਮਾ ਯੋਜਨਾ) ਕਾਰਡ 5 ਲੱਖ ਤੱਕ ਦੇ ਮੁਫ਼ਤ ਇਲਾਜ,ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ,ਟੂਰ ਕਿੱਟ ਪ੍ਰੋਗਰਾਮ ਆਦਿ ਮੌਕੇ ਤੇ ਹੀ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਫਾਰਮ ਭਰੇ ਗਏ ਤੇ ਨਵੇਂ ਕਾਰਡ ਸੂਬਾ ਆਗੂ ਦਿਆਲ ਸੋਢੀ ਨੇ ਵੰਡੇ।
ਕੈਂਪ ਵਿੱਚ ਮਾਈਸਰਖਾਨਾ ਦੇ ਸਰਕਲ ਪ੍ਰਧਾਨ ਮਲਕੀਤ ਸਿੰਘ ਰਾਏਖਾਨਾ,ਸਰਕਲ ਦੇ ਕੈਂਪ ਇੰਚਾਰਜ਼ ਕੁਲਦੀਪ ਸਿੰਘ ਰਾਮਨਗਰ,ਸਹਿ ਇੰਚਾਰਜ਼ ਬਲਕੌਰ ਸਿੰਘ ਬੰਗੇਰ ਮੁਹੱਬਤ ਅਤੇ ਸਰਕਲ ਦੇ ਜਨਰਲ ਸਕੱਤਰ ਜੱਸਾ ਸਿੰਘ ਤੋਂ ਇਲਾਵਾ ਚਾਰੇ ਬੂਥਾਂ ਦੇ ਪ੍ਰਧਾਨ ਵੀ ਹਾਜ਼ਰ ਸਨ।