ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੀਆਂ ਗਤੀਵਿਧੀਆਂ ਤੋਂ ਬਹੁਤ ਪ੍ਰਭਾਵਿਤ ਨੇ ਯੂਕੇ ਦੀਆਂ ਸੰਗਤਾਂ: ਗਿਆਨੀ ਸਰਬਜੀਤ ਸਿੰਘ

ਨਵਾਂਸ਼ਹਿਰ- ਸਿੱਖ ਪੰਥ ਦੇ ਮਹਾਨ ਪ੍ਰਚਾਰਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਜੋ ਯੂ ਕੇ ਦੇ ਦੌਰੇ ਤੋਂ ਵਾਪਸ ਪਰਤੇ ਹਨ ਨੇ ਦੱਸਿਆ ਕਿ ਉਥੇ ਰਹਿ ਰਹੀਆਂ ਦੁਆਬੇ ਦੀਆਂ ਸੰਗਤਾਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਅਤੇ ਸਮਾਜ ਭਲਾਈ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹਨ।

ਨਵਾਂਸ਼ਹਿਰ- ਸਿੱਖ ਪੰਥ ਦੇ ਮਹਾਨ ਪ੍ਰਚਾਰਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਜੋ ਯੂ ਕੇ ਦੇ ਦੌਰੇ ਤੋਂ ਵਾਪਸ ਪਰਤੇ ਹਨ ਨੇ ਦੱਸਿਆ ਕਿ ਉਥੇ ਰਹਿ ਰਹੀਆਂ ਦੁਆਬੇ ਦੀਆਂ ਸੰਗਤਾਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਅਤੇ ਸਮਾਜ ਭਲਾਈ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹਨ। 
ਸੁਸਾਇਟੀ ਵਲੋਂ ਧਾਰਮਿਕ ਖੇਤਰ ਵਿਚ ਅਪਣਾਏ ਜਾ ਰਹੇ ਪ੍ਰਚਾਰ ਸਾਧਨਾਂ ਜਿਨ੍ਹਾਂ ਵਿਚ ਹਰ ਸਾਲ 25 ਦੇ ਕਰੀਬ ਲੜੀਵਾਰ ਗੁਰਮਤਿ ਸਮਾਗਮ ਅਤੇ ਤਿੰਨ ਦਿਨਾਂ ਮਹਾਨ ਕੀਰਤਨ ਦਰਬਾਰ ਦੇ ਸਮਾਗਮਾਂ ਨੂੰ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਸੋਸ਼ਲ ਮੀਡੀਆ ਰਾਹੀਂ ਲਾਈਵ ਦੇਖਦੀਆਂ ਹੀ ਨਹੀਂ ਬਲਕਿ ਅੱਗੇ ਤੋਂ ਅੱਗੇ ਹੋਰ ਸੰਗਤਾਂ ਨੂੰ ਵੀ ਇਸ ਨਾਲ ਜੋੜਦੀਆਂ ਹਨ। 
ਸੋਸਾਇਟੀ ਵਲੋਂ ਸਮਾਜ ਸੇਵਾ ਦੇ ਕਾਰਜ ਜਿਨ੍ਹਾਂ ਵਿਚ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ, ਡਿਸਪੈਂਸਰੀਆਂ ਰਾਹੀਂ ਮਰੀਜਾਂ ਦੇ ਮੁਫ਼ਤ ਇਲਾਜ, ਮੁਫ਼ਤ ਦਵਾਈਆਂ, ਵਿਦਿਆ ਦੇ ਖੇਤਰ ਵਿਚ ਮੁਫ਼ਤ ਕੋਚਿੰਗ ਸੈਂਟਰ,  ਹੋਣਹਾਰ ਬੱਚਿਆਂ ਦੇ ਹਰ ਸਾਲ ਸਨਮਾਨ,  ਲੋੜਵੰਦ ਬੱਚਿਆਂ ਦੀ ਮਾਲੀ ਸਹਾਇਤਾ ਤੋਂ ਇਲਾਵਾ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਯਾਤਰਾ ਆਦਿਕ ਕਾਰਜਾਂ ਦੀ ਚਰਚਾ ਆਪਣੇ ਇਲਾਕੇ ਦੇ ਪੰਜਾਬੀ ਆਮ ਤੌਰ ਤੇ ਗੁਰਦੁਆਰਿਆਂ ਵਿਚ ਕਰਦੇ ਹਨ।  ਗਿਆਨੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਹੀ  ਕਾਰਨ ਹੈ ਕਿ ਸੋਸਾਇਟੀ ਦੇ ਉਪ ਮੁੱਖ ਸੇਵਾਦਾਰ ਸ: ਦੀਦਾਰ ਸਿੰਘ ਜੋ ਕਿ ਅੱਜ ਕੱਲ ਯੂਕੇ ਦੇ ਦੌਰੇ ਤੇ ਹਨ, ਉਹਨਾਂ ਨੂੰ ਉਥੋਂ ਦੇ ਵੱਖ ਵੱਖ ਪ੍ਰਮੁੱਖ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਸਟੇਜਾਂ ਤੋ ਸਮਾਂ ਦੇ ਕੇ ਸੁਸਾਇਟੀ ਦੇ ਹੋਰ ਕਾਰਜਾਂ ਪ੍ਰਤੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।
ਸਰਬਜੀਤ ਸਿੰਘ ਹੁਣਾਂ ਦੱਸਿਆ ਕਿ ਦੀਦਾਰ ਸਿੰਘ ਵੱਲੋਂ ਸੁਸਾਈਟੀ ਦੀਆਂ ਹੋਰ ਚਲ ਰਹੀਆਂ ਸੇਵਾਵਾਂ ਜਿਨ੍ਹਾਂ ਵਿਚ ਮਿਉਂਸਪਲ ਪਬਲਿਕ ਪਾਰਕ ਅਤੇ ਮਿੰਨੀ ਜੰਗਲ ਆਦਿਕ ਕਾਰਜਾਂ ਬਾਰੇ ਜਾਣਕਾਰੀ ਉਪਲੱਬਧ ਕਰਵਾਉਣ ਤੇ ਸੰਗਤਾਂ ਵਲੋਂ ਇਨ੍ਹਾਂ ਪ੍ਰੋਜੈਕਟਾਂ ਵਿਚ  ਵਿਸ਼ੇਸ਼ ਦਿਲਚਸਪੀ ਦਿਖਾਈ ਗਈ।  ਇਨ੍ਹਾਂ ਸੇਵਾਵਾਂ ਨੂੰ ਇਕ ਪਲੇਟਫਾਰਮ ਤੇ ਲਿਆਉਣ ਵਾਸਤੇ ਗੁਰੂ ਨਾਨਕ ਭਵਨ ਦੀ ਉਸਾਰੀ ਲਈ ਜੋ ਜਮੀਨ ਖਰੀਦੀ ਗਈ ਹੈ ਇਸ ਨੂੰ ਵੀ ਇਕ ਬਹੁਤ ਵਧੀਆ ਉਪਰਾਲੇ ਵਜੋਂ ਦੇਖਿਆ ਜਾ ਰਿਹਾ ਹੈ।
 ਉਹਨਾਂ ਦੱਸਿਆ ਕਿ ਸੰਗਤਾਂ ਵਲੋ ਇਸ ਭਵਨ ਦੇ ਨਿਰਮਾਣ ਅਤੇ ਆਉਣ ਵਾਲੇ ਕੀਰਤਨ ਸਮਾਗਮਾਂ ਲਈ ਤਨ ਮਨ ਧੰਨ ਨਾਲ ਹਰ ਸੰਭਵ ਸੇਵਾ ਦਾ ਭਰੋਸਾ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ: ਦੀਦਾਰ ਸਿੰਘ ਨੂੰ ਗੁਰਦੁਆਰਾ ਖਾਲਸਾ ਦਰਬਾਰ ਡਰਬੀ, ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਮਿੰਘਮ, ਯਾਰਕ ਸ਼ਾਇਰ ਸਿੱਖ ਫੋਰਮ ਬਰੈਡਫੋਰਟ ਯੂਕੇ ਅਤੇ  ਹੋਰ ਲੋਕਲ ਗੁਰਦੁਆਰਾ ਸਾਹਿਬ ਵਿਖੇ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ।  
ਇਨ੍ਹਾਂ ਸਮਾਗਮਾਂ ਨੂੰ ਆਯੋਜਿਤ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਨਿਰਮਲ ਸਿੰਘ ਚੇਅਰਮੈਨ ਯਾਰਕ ਸ਼ਾਇਰ ਸਿੱਖ ਫੋਰਮ, ਗੁਰਮੇਲ ਸਿੰਘ ਸਹੋਤਾ ਡਾਰੈਕਟਰ ਆਕਾਸ਼ ਰੇਡੀਓ ਲੀਡਜ, ਰਘਵੀਰ ਸਿੰਘ ਸੰਘਾ ਡਾਇਰੈਕਟਰ ਸਬਰੰਗ ਰੇਡੀਓ, ਐਡਵੋਕੇਟ ਸਿਮੀ ਸੇਖੋਂ,  ਹਰਦਿਆਲ ਸਿੰਘ ਬਣਵੈਤ ਪ੍ਰਧਾਨ, ਸਰਵਨ ਸਿੰਘ ਬਲਰਾਜ ਸਿੰਘ ਵਿਰਕ, ਸਾਹਿਬ ਸਿੰਘ ਪੁਰੇਵਾਲ, ਅਮਨਦੀਪ ਸਿੰਘ, ਸੁਖਜਿੰਦਰ ਸਿੰਘ ਸ਼ਿੰਦਾ ਪੰਜਾਬੀ ਸਿੰਗਰ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ ।