ਮਹੇਸ਼ਆਣੇ ਮੰਦਿਰ ਗੜ੍ਹਸ਼ੰਕਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਛਾ ਦਾਰ ਬੂਟੇ ਲਗਾ ਕੇ ਦਿੱਤਾ ਹਰੇ-ਭਰੇ ਭਵਿੱਖ ਦਾ ਸੁਨੇਹਾ
ਹੁਸ਼ਿਆਰਪੁਰ ਪੈਗ਼ਾਮ ਏ ਜਗਤ ਗੜ੍ਹਸ਼ੰਕਰ, 5 ਜੂਨ- ਵਿਸ਼ਵ ਵਾਤਾਵਰਨ ਦਿਵਸ ਦੇ ਪਵਿੱਤਰ ਮੌਕੇ ’ਤੇ ਗੜ੍ਹਸ਼ੰਕਰ ਵਿਖੇ ਸਥਿਤ ਮਹੇਸ਼ਆਣੇ ਮੰਦਿਰ ਪ੍ਰੰਗਣ ਵਿਚ ਵਾਟਾਵਰਣ ਸੰਰਖਣ ਲਈ ਪ੍ਰੇਰਣਾਦਾਇਕ ਪਗ ਲਿਆ ਗਿਆ। ਇਸ ਸਮਾਗਮ ਦੌਰਾਨ ਛਾ ਦਾਰ ਬੂਟੇ ਲਗਾ ਕੇ ਹਰੇ-ਭਰੇ ਭਵਿੱਖ ਵੱਲ ਇੱਕ ਢੁਕਵਾਂ ਯਤਨ ਕੀਤਾ ਗਿਆ।

ਇਸ ਮੌਕੇ ਚਰਨਜੀਤ ਸਿੰਘ ਚੰਨੀ ਓ.ਐਸ.ਡੀ ਡਿਪਟੀ ਸਪੀਕਰ ਅਤੇ ਸਮਾਜ ਸੇਵਕ ਕ੍ਰਿਪਾਲ ਰਾਮ, ਹਰਪ੍ਰੀਤ ਸਿੰਘ, ਸੁਮਿਤ ਸੋਨੀ, ਸਾਲੂ ਸਰਬਜੀਤ ਕੌਰ, ਜਗਤਾਰ ਸਿੰਘ ਤਾਰੀ, ਗੌਰਵ, ਮੁਰਾਦ ਆਲੀ, ਸਮੇਂ, ਹਰਵਿੰਦਰ ਸਿੰਘ ਸੈਣੀ, ਜੋਗਿੰਦਰ ਸਿੰਘ ਅਤੇ ਕੁਲਵਿੰਦਰ ਨਾਇਰ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਵਾਤਾਵਰਨ ਸੰਭਾਲ ਲਈ ਆਪਣੀ ਵਚਨਬੱਧਤਾ ਦਿਖਾਈ।
ਉਨ੍ਹਾਂ ਕਿਹਾ ਕਿ ਵਾਟਾਵਰਣ ਦੀ ਸੰਭਾਲ ਸਿਰਫ਼ ਇੱਕ ਦਿਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਸਾਡੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਅਟੁੱਟ ਹਿੱਸਾ ਹੋਣਾ ਚਾਹੀਦਾ ਹੈ। ਬੂਟੇ ਲਗਾਉਣਾ ਸਿਰਫ਼ ਰੁਖ ਲਗਾਉਣ ਨਹੀਂ, ਸਗੋਂ ਇਕ ਨਵੀਂ ਜ਼ਿੰਦਗੀ ਨੂੰ ਜਨਮ ਦੇਣ ਵਾਂਗ ਹੈ।
ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਸਮਾਜ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਈ ਜਾ ਰਹੀ ਹੈ ਅਤੇ ਅਗਲੀ ਪੀੜ੍ਹੀ ਲਈ ਇੱਕ ਸਾਫ਼-ਸੁਥਰਾ, ਹਰਾ-ਭਰਾ ਪੰਜਾਬ ਬਣਾਉਣ ਵੱਲ ਕਦਮ ਚੁੱਕੇ ਜਾ ਰਹੇ ਹਨ।