
ਸਰਕਾਰ ਵੱਲੋਂ ਸਕੂਲਾਂ ਦੀਆਂ ਐਸ ਐਮ ਸੀ ਕਮੇਟੀਆਂ ਦਾ ਕੀਤਾ ਜਾ ਰਿਹਾ ਸਿਆਸੀ ਕਰਨ - ਜੀਟੀਯੂ
ਮੁਹਾਲੀ- ਮੌਜੂਦਾ ਆਪ ਸਰਕਾਰ ਸਿੱਖਿਆ ਵਿਭਾਗ ਪੰਜਾਬ ਵਿੱਚ ਆਪਣੇ ਨਿੱਤ ਦੇ ਨਵੇਂ ਤਜ਼ਰਬਿਆਂ ਨਾਲ ਸਿੱਖਿਆ ਦਾ ਘਾਣ ਕਰਨ ਤੇ ਤੁਲਿਆ ਹੋਇਆ ਹੈ ਜਿਸ ਨਾਲ ਸਕੂਲਾਂ ਵਿੱਚ ਸਿਆਸੀ ਦਖਅੰਦਾਜ਼ੀ ਤਾਂ ਵਧੀ ਹੀ ਹੈ ਨਾਲ ਹੀ ਸਕੂਲਾਂ ਦੇ ਮਾਹੌਲ ਅਤੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਤੇ ਵੀ ਡੂੰਘਾ ਅਸਰ ਪਿਆ ਹੈ।
ਮੁਹਾਲੀ- ਮੌਜੂਦਾ ਆਪ ਸਰਕਾਰ ਸਿੱਖਿਆ ਵਿਭਾਗ ਪੰਜਾਬ ਵਿੱਚ ਆਪਣੇ ਨਿੱਤ ਦੇ ਨਵੇਂ ਤਜ਼ਰਬਿਆਂ ਨਾਲ ਸਿੱਖਿਆ ਦਾ ਘਾਣ ਕਰਨ ਤੇ ਤੁਲਿਆ ਹੋਇਆ ਹੈ ਜਿਸ ਨਾਲ ਸਕੂਲਾਂ ਵਿੱਚ ਸਿਆਸੀ ਦਖਅੰਦਾਜ਼ੀ ਤਾਂ ਵਧੀ ਹੀ ਹੈ ਨਾਲ ਹੀ ਸਕੂਲਾਂ ਦੇ ਮਾਹੌਲ ਅਤੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਤੇ ਵੀ ਡੂੰਘਾ ਅਸਰ ਪਿਆ ਹੈ।
ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ।ਜਿਹਨਾਂ ਨੂੰ ਸਕੂਲਾਂ ਦੀਆਂ ਮੈਨੇਜਮੈਟ ਕਮੇਟੀਆਂ ਵਿੱਚ ਸ਼ਾਮਿਲ ਕਰਨ ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਜਿਹਨਾਂ ਨੂੰ ਨੀਂਹ ਪੱਥਰ ਰੱਖਣ ਕਰਕੇ 31 ਮਈ ਤੱਕ ਵਾਧਾ ਦੇ ਦਿੱਤਾ ਗਿਆ ਸੀ। ਹੁਣ ਜਦ ਇਹ ਸਮਾਂ ਸੀਮਾਂ ਵੀ ਲੰਘ ਗਈ ਤਾਂ ਸੂਬਾ ਸਰਕਾਰ ਵੱਲੋਂ ਨਵੀਆਂ ਕਮੇਟੀਆਂ ਦੇ ਗਠਨ ਵਿੱਚ ਆਪਣੇ ਵਰਕਰਾਂ ਦੀ ਸਿਆਸੀ ਐਂਟਰੀ ਕਰਵਾ ਦਿੱਤੀ ਹੈ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਵੱਲੋਂ ਪ੍ਰਿੰਸੀਪਲਾਂ ਹੈੱਡ ਮਾਸਟਰਾਂ ਦੇ ਵਟਸਐਪ ਗਰੁੱਪ ਵਿੱਚ ਇੱਕ ਅਣਅਧਿਕਾਰਤ ਲਿਸਟ ਪਾਈ ਗਈ ਹੈ।
ਜਿਸ ਵਿੱਚ ਸੋਸਲ ਵਰਕਰਾਂ ਦੇ ਨਾਮ ਲਿਖੇ ਗਏ ਹਨ ਤੇ ਉਹਨਾਂ ਨੂੰ ਮੈਂਬਰ ਲੈਣ ਦੀ ਗੱਲ ਆਖੀ ਗਈ ਹੈ ਜੋ ਕਿ ਕਿਸੇ ਪੱਖੋਂ ਵੀ ਤਰਕਸੰਗਤ ਨਹੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਅਤੇ ਜਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਕਿਹਾ ਕਿ ਸਰਕਾਰ ਵੱਲੋਂ ਸੋਸ਼ਲ ਐਜੂਕੇਸ਼ਨ ਵਰਕਰ ਮੈਂਬਰਜ਼ ਦੀ ਲਿਸਟ ਭੇਜਕੇ ਧੱਕੇ ਨਾਲ ਇਸ ਲਿਸਟ ਵਿੱਚ ਦਰਜ਼ ਸੋਸ਼ਲ ਵਰਕਰਾਂ ਨੂੰ ਹੀ ਐਸ.ਐਮ.ਸੀ ਕਮੇਟੀ ਵਿੱਚ ਮੈਂਬਰ ਪਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਜੋ ਕਿ ਸਰਾਸਰ ਧੱਕੇਸ਼ਾਹੀ ਹੈ ।ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਹ ਵਰਕਰ ਕਿੱਥੇ ਸਨ ਜੋ ਹੁਣ ਸਿੱਖਿਆ ਸੁਧਾਰ ਲਈ ਤਤਪਰ ਹੋ ਰਹੇ ਹਨ। ਸ਼ਹਿਰਾਂ ਤੇ ਪਿੰਡਾਂ ਦੇ ਕੁਝ ਸੱਜਣ ਅਜਿਹੇ ਹੁੰਦੇ ਹਨ ਜੋ ਸਕੂਲ ਅਤੇ ਬੱਚਿਆਂ ਲਈ ਦਾਨ ਦੇ ਰੂਪ ਵਿੱਚ ਕੁਝ ਨਾ ਕੁਝ ਦਿੰਦੇ ਰਹਿੰਦੇ ਹਨ।
ਉਹ ਸੋਸਲ ਵਰਕਰਾ ਨੂੰ ਮੈਬਰ ਬਣਾਉਣਾ ਚਾਹੀਦਾ ਹੈ।ਸਰਕਾਰ ਵੱਲੋਂ ਕੀਤੇ ਜਾ ਰਹੇ ਉਦਘਾਟਨ ਸਮਾਰੋਹਾਂ ਵਿਚ ਵੀ ਇਹ ਵਰਕਰ ਵੇਖਣ ਨੂੰ ਨਹੀਂ ਮਿਲੇ ਜਦੋਂ ਅਧਿਆਪਕ ਆਪਣੀਆਂ ਜੇਬਾਂ ਵਿਚੋਂ ਪੈਸੇ ਲਾ ਕੇ ਖਾਣ ਪੀਣ ਦਾ ਸਮਾਨ ਲਿਆ ਰਹੇ ਸਨ ਅਤੇ ਟੈਂਟ ਲਗਵਾ ਰਹੇ ਸਨ। ਅਚਾਨਕ ਸਰਕਾਰ ਨੂੰ ਅਤੇ ਇਹਨਾਂ ਵਰਕਰਾਂ ਨੂੰ ਸਕੂਲਾਂ ਦਾ ਹੇਜ਼ ਜਾਗ ਗਿਆ ਹੈ। ਹਾਲਾਂਕਿ ਸਰਕਾਰ ਜਾਂ ਸਥਾਨਕ ਸਰਕਾਰ ਦਾ ਨੁਮਾਇੰਦਾ ਮੈਂਬਰ ਦੇ ਰੂਪ ਵਿਚ smc ਕਮੇਟੀ ਦਾ ਮੈਬਰ ਹੁੰਦਾ ਹੀ ਹੈ ਤਾਂ ਇਸ ਵਿਸ਼ੇਸ਼ ਐਂਟਰੀ ਕੀ ਲੋੜ ਹੈ ਇਹ ਨਿਰੀ ਪੁਰੀ ਰਾਜਨੀਤੀ ਹੈ ਅਤੇ ਜੀ ਟੀ ਯੂ ਇਸਦਾ ਸਖ਼ਤ ਵਿਰੋਧ ਕਰਦੀ ਹੈ। ਉਨ੍ਹਾਂ ਮੰਗ ਕੀਤੀ ਇਸ ਪੱਤਰ ਨੂੰ ਅਤੇ ਨਾਦਰਸ਼ਾਹੀ ਫੁਰਮਾਨ ਨੂੰ ਜਲਦ ਵਾਪਸ ਲਿਆ ਜਾਵੇ।
ਇਸ ਮੌਕੇ ਗੁਲਜੀਤ ਸਿੰਘ , ਵਰਿੰਦਰ ਕੁਮਾਰ , ਰਵੀ ਕੁਮਾਰ , ਦਰਸ਼ਨ ਸਿੰਘ , ਹਰਮਨਜੀਤ ਸਿੰਘ ਬੱਬੂ , ਸੋਹਣ ਸਿੰਘ , ਕੁਲਵਿੰਦਰ ਸਿੰਘ , ਚਰਨਜੀਤ ਸਿੰਘ , ਸਤਵਿੰਦਰ ਕੌਰ , ਵੀਨਾ ਰਾਣੀ, ਸਤਿੰਦਰਪਾਲ ਕੌਰ , ਸਰਬਜੀਤ ਕੌਰ ,ਬਲਜੀਤ ਸਿੰਘ ,ਰਜੇਸ ਕੁਮਾਰ, ਸੁਖਜਿੰਦਰ ਸਿੰਘ , ਬਲਜੀਤ ਸਿੰਘ ਚੁੰਬਰ,ਗੁਰਪ੍ਰੀਤਪਾਲ ਸਿੰਘ,ਸ਼ਮਸ਼ੇਰ ਸਿੰਘ , ਗੁਰਬੀਰ ਸਿੰਘ , ਜਗਦੀਪ ਸਿੰਘ , ਸੰਦੀਪ ਸਿੰਘ , ਮਨੋਜ ਕੁਮਾਰ ਆਦਿ ਅਧਿਆਪਕ ਆਗੂ ਸ਼ਾਮਿਲ ਸਨ
