ਪਟਿਆਲਾ ਮੋਦੀ ਪਲਾਜਾ ਪੀਰ ਦੀ ਦਰਗਾਹ ਤੇ ਚੌਥਾ ਭੰਡਾਰਾ ਕਰਵਾਇਆ ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ: ਅਮਰਿੰਦਰ ਬਜਾਜ
ਪਟਿਆਲਾ, 06 ਜੂਨ: ਪਟਿਆਲਾ ਜੂਨ ਲੋਕ ਭਲਾਈ ਕੰਮਾਂ ਚਮੋਹਰੀ ਲੋਕ ਭਲਾਈ ਯੂਥ ਕਲੱਬ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਮੋਦੀ ਪਲਾਜਾ ਨਾਭਾ ਗੇਟ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਦਰਗਾਹ ਤੇ ਚੌਥਾ ਵਿਸ਼ਾਲ ਭੰਡਾਰਾ ਕੀਤਾ ਗਿਆ।
ਪਟਿਆਲਾ, 06 ਜੂਨ: ਪਟਿਆਲਾ ਜੂਨ ਲੋਕ ਭਲਾਈ ਕੰਮਾਂ ਚਮੋਹਰੀ ਲੋਕ ਭਲਾਈ ਯੂਥ ਕਲੱਬ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਮੋਦੀ ਪਲਾਜਾ ਨਾਭਾ ਗੇਟ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਦਰਗਾਹ ਤੇ ਚੌਥਾ ਵਿਸ਼ਾਲ ਭੰਡਾਰਾ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਇੰਦਰਮੋਹਨ ਬਜਾਜ ਅਤੇ ਅਮਰਿੰਦਰ ਸਿੰਘ ਬਜਾਜ ਨੇ ਸੰਗਤ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਗਰੀਬ ਜਰੂਰਤਮੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਕਲੱਬ ਪ੍ਰਧਾਨ ਹਰਮੇਸ਼ ਸਿੰਘ ਪਹਿਲਵਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਚੰਗੇ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਇਸ ਭੰਡਾਰੇ ਵਿਚ ਖੀਰ ਜਲੇਬੀਆਂ, ਪੂਰੀਆਂ ਆਦਿ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੌਂ ਇਲਾਵਾ ਵਾਰਡ ਦੇ ਐਮ.ਸੀ. ਅਵਤਾਰ ਸਿੰਘ ਤਾਰੀ, ਗੁਰਿੰਦਰ ਸਿੰਘ, ਭਾਰਤੀ ਕੁਮਾਰ, ਸੋਨੂੰ ਮਾਜ਼ਰੀ, ਜਸਪਾਲ ਕੌਰ, ਗੋਲੂ, ਪਰਮਵੀਰ, ਤਰਲੋਚਨ ਸਿੰਘ, ਸ਼ਮੀਲ ਕੁਰੈਸ਼ੀ ਖਾਨ, ਹਰਜਿੰਦਰ ਸਿੰਘ, ਹਨੀ ਕੁਮਾਰ, ਪੰਛੀ ਪਟਿਆਲਾ, ਸੁਰਿੰਦਰ ਕੁਮਾਰ, ਹਰਨੇਕ ਮਹਿਲ ਆਦਿ ਵੀ ਮੌਜੂਦ ਸਨ।