
ਬਿਨਾ ਲੇਟ ਫੀਸ ਦੇ 11 ਅਗਸਤ ਤੱਕ ਦਾਖਲੇ ਦੇ ਐਲਾਨ ਦਾ ਚੱਬੇਵਾਲ ਕਾਲਜ ਵੱਲੋਂ ਸਵਾਗਤ
ਹੁਸ਼ਿਆਰਪੁਰ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸੈਸ਼ਨ 2025-26 ਤਹਿਤ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਲਈ ਬਿਨਾ ਲੇਟ ਫੀਸ ਦੇ ਦਾਖਲੇ ਦੀ ਅੰਤਿਮ ਤਾਰੀਖ 11 ਅਗਸਤ ਤੱਕ ਵਧਾ ਦਿੱਤੀ ਗਈ ਹੈ। “ਪੰਥ ਰਤਨ” ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ (ਹਰਿਆ ਬੈਲਾਂ) ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼੍ਰੀ ਗੁਰੂ ਹਰ ਰਾਇ ਸਾਹਿਬ ਕਾਲਜ ਫਾਰ ਵਿਮਨ, ਚੱਬੇਵਾਲ ਦੀ ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ ਅਤੇ ਇਸ ਦੀ ਤਹਿ ਦਿਲੋਂ ਸਰਾਹਨਾ ਕੀਤੀ ਹੈ।
ਹੁਸ਼ਿਆਰਪੁਰ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸੈਸ਼ਨ 2025-26 ਤਹਿਤ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਲਈ ਬਿਨਾ ਲੇਟ ਫੀਸ ਦੇ ਦਾਖਲੇ ਦੀ ਅੰਤਿਮ ਤਾਰੀਖ 11 ਅਗਸਤ ਤੱਕ ਵਧਾ ਦਿੱਤੀ ਗਈ ਹੈ।
“ਪੰਥ ਰਤਨ” ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ (ਹਰਿਆ ਬੈਲਾਂ) ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼੍ਰੀ ਗੁਰੂ ਹਰ ਰਾਇ ਸਾਹਿਬ ਕਾਲਜ ਫਾਰ ਵਿਮਨ, ਚੱਬੇਵਾਲ ਦੀ ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ ਅਤੇ ਇਸ ਦੀ ਤਹਿ ਦਿਲੋਂ ਸਰਾਹਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਹ ਇਲਾਕੇ ਦੀਆਂ ਉਹ ਬੱਚੀਆਂ ਜੋ ਕਿਸੇ ਕਾਰਨ ਕਰਕੇ ਦਾਖਲਾ ਨਹੀਂ ਲੈ ਸਕੀਆਂ, ਹੁਣ 11 ਅਗਸਤ ਤੱਕ ਬਿਨਾ ਲੇਟ ਫੀਸ ਦੇ B.A./B.Com/B.C.A./B.Sc (FD)/M.Com/PG Diploma in FD ਆਦਿ ਕੋਰਸਾਂ ਵਿੱਚ ਦਾਖਲਾ ਲੈ ਸਕਦੀਆਂ ਹਨ, ਕਿਉਂਕਿ ਕਾਲਜ ਵਿੱਚ ਨਵੇਂ ਸੈਸ਼ਨ ਦੀ ਪੜਾਈ ਸ਼ੁਰੂ ਹੋ ਚੁੱਕੀ ਹੈ ਅਤੇ ਨਿਯਮਤ ਕਲਾਸਾਂ ਲਗ ਰਹੀਆਂ ਹਨ।
ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿੱਚ ਦੋ ਭੈਣਾਂ, ਪਿਤਾ ਰਹਿਤ ਬੱਚੀਆਂ, ਮੇਧਾਵੀ ਵਿਦਿਆਰਥਣਾਂ, ਅੰਮ੍ਰਿਤਧਾਰੀ ਬੱਚੀਆਂ ਅਤੇ ਚੱਬੇਵਾਲ ਇਲਾਕੇ ਦੀਆਂ ਬੱਚੀਆਂ ਨੂੰ ਫੀਸ ਵਿੱਚ ਖਾਸ ਛੂਟ ਦਿੱਤੀ ਜਾਂਦੀ ਹੈ।
ਉਹਨਾ ਨੇ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਵਾਜਬ ਰੇਟ 'ਤੇ ਬੱਸ ਸੇਵਾ ਉਪਲਬਧ ਕਰਵਾਈ ਜਾਂਦੀ ਹੈ ਅਤੇ ਪ੍ਰੀਖਿਆਵਾਂ ਵਿੱਚ ਉਤਕ੍ਰਿਸ਼ਟ ਨਤੀਜੇ ਲੈ ਕੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਨਕਦ ਇਨਾਮ ਤੇ ਸਨਮਾਨ ਪੱਤਰ ਦਿੱਤੇ ਜਾਂਦੇ ਹਨ।
ਅੰਤ 'ਚ ਪ੍ਰਿੰਸੀਪਲ ਡਾ. ਮਨਜੀਤ ਕੌਰ ਵੱਲੋਂ ਇਲਾਕੇ ਦੇ ਲੋਕਾਂ ਅਤੇ ਬੱਚੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਚੱਬੇਵਾਲ ਕਾਲਜ ਵਿੱਚ ਵਧ ਚੜ੍ਹ ਕੇ ਦਾਖਲਾ ਕਰਵਾਉਣ।
