'ਪਿੰਡ ਵਿਕਾਊ ਹੈ' ਦਾ ਪੋਸਟਰ ਲਾਉਣ ਵਾਲੇ ਨੌਜਵਾਨ ਨੂੰ ਪੁਲਿਸ ਦੀ ਧਮਕੀ ਤੋਂ ਬਾਅਦ ਨੌਜਵਾਨ ਦੇ ਹੱਕ ਵਿੱਚ ਡਟਿਆ ਪੂਰਾ ਪਿੰਡ
ਮੌੜ ਮੰਡੀ- ਬੀਤੇ ਦਿਨੀਂ ਪਿੰਡ ਭਾਈ ਬਖਤੌਰ ਦੇ ਇੱਕ ਸਾਬਕਾ ਫੌਜੀ ਰਣਵੀਰ ਸਿੰਘ ਦੀ ਨਸ਼ਾ ਤਸਕਰਾਂ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਪਿੰਡ ਦੀ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਲਖਵੀਰ ਸਿੰਘ ਲੱਖੀ ਵੱਲੋਂ 'ਪਿੰਡ ਵਿਕਾਊ ਹੈ' ਦੇ ਪੋਸਟਰ ਲਗਾ ਕੇ ਸੋਸ਼ਲ ਮੀਡੀਆ ਉਪਰ ਵਾਇਰਲ ਕੀਤੇ ਗਏ ਜਿਸਤੋਂ ਬਾਅਦ ਉਕਤ ਨੌਜਵਾਨ ਨੂੰ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਜਿਸਦੇ ਵਿਰੋਧ ਵਿੱਚ ਪਿੰਡ ਭਾਈ ਬਖਤੌਰ ਵਾਸੀਆਂ ਦਾ ਇਕੱਠ ਹੋਇਆ ਇਸ ਇਕੱਠ ਵਿੱਚ ਪਿੰਡ ਵਾਸੀਆਂ ਵੱਲੋਂ ਨੌਜਵਾਨ ਲਖਵੀਰ ਸਿੰਘ ਨੂੰ ਐੱਸ ਐੱਚ ਓ ਕੋਟਫੱਤਾ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਦੀ ਨਿਖੇਧੀ ਕੀਤੀ ਗਈ ਅਤੇ ਬਠਿੰਡਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਿ ਅਜਿਹੇ ਪੁਲਿਸ ਅਫਸਰਾਂ ਤੇ ਨਕੇਲ ਕਸੀ ਜਾਵੇ।

ਇਕੱਠ ਵਿੱਚ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜੱਸੀ ਸਿੰਘ,ਲਖਵੀਰ ਸਿੰਘ ਲੱਖੀ, ਭਗਵੰਤ ਸਿੰਘ, ਮਹਿੰਦਰ ਸਿੰਘ, ਮੱਖਣ ਸਿੰਘ ਆਦਿ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪਹਿਲਾਂ ਵੀ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਜਾਂਦਾ ਰਿਹਾ ਪਰ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸਤੋਂ ਬਾਅਦ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੋਏ ਕਿ ਉਹਨਾਂ ਨੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਸਾਬਕਾ ਫੌਜੀ ਰਣਵੀਰ ਸਿੰਘ ਦੀ ਵੀ ਕੁੱਟਮਾਰ ਕੀਤੀ ਇਸਦੇ ਵਿਰੋਧ ਵਿੱਚ ਜਦ ਪਿੰਡ ਦੇ ਨੌਜਵਾਨਾਂ ਨੇ 'ਪਿੰਡ ਵਿਕਾਊ ਹੈ ' ਦੇ ਪੋਸਟਰ ਲਾਏ ਤਾਂ ਐੱਸ ਐੱਚ ਓ ਕੋਟਫੱਤਾ ਨੇ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਲੱਖੀ ਨੂੰ ਕੇਸ ਵਿੱਚ ਫਸਾਉਣ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ।
ਜੱਸੀ ਸਿੰਘ ਨੇ ਕਿਹਾ ਕਿ ਬੀਤੇ ਦਿਨ ਐੱਸ ਪੀ ਦਿਹਾਤੀ ਹਿਨਾ ਗੁਪਤਾ ਤੇ ਐੱਸ ਐੱਚ ਓ ਕੋਟਫੱਤਾ ਮੁਨੀਸ਼ ਕੁਮਾਰ ਉਸ ਕੋਲ ਆਏ ਤੇ ਐੱਸ ਐੱਚ ਓ ਮੁਨੀਸ਼ ਕੁਮਾਰ ਨੇ ਕਿਹਾ ਕਿ 'ਪਿੰਡ ਵਿਕਾਊ ਹੈ ' ਦਾ ਪੋਸਟਰ ਲਗਾਉਣ ਵਾਲੇ ਲਖਵੀਰ ਸਿੰਘ ਦਾ ਮੈਂ ਡੋਪ ਟੈਸਟ ਕਰਵਾਵਾਂਗਾਂ ਅਤੇ ਕਿਹਾ ਕਿ ਲਖਵੀਰ ਸਿੰਘ ਨੇ ਇਕੱਲੇ ਨੇ ਹੀ ਇਹ ਪੋਸਟਰ ਲਾਇਆ ਹੈ ਤਾਂ ਐੱਸ ਐੱਚ ਓ ਨੇ ਮੈਨੂੰ ਫੋਨ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਤੂੰ ਖੁਦ ਨਸ਼ਾ ਕਰਦਾ ਹੈ ਤੇ ਤੈਨੂੰ ਕਿਸੇ ਮੁਕੱਦਮੇ ਵਿੱਚ ਫਸਾ ਦੇਵਾਂਗਾ।
ਇਸਤੋਂ ਬਾਅਦ ਲਖਵੀਰ ਸਿੰਘ ਲੱਖੀ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਰਾਤ ਸਮੇਂ ਹੀ ਧਮਕੀਆਂ ਦੇਣ ਵਾਲੀ ਗੱਲ ਨੂੰ ਲੈਕੇ ਵੀਡੀਓ ਪਾ ਦਿੱਤੀ ਜਿਸਤੋਂ ਬਾਅਦ ਸਾਰੇ ਪਿੰਡ ਨੇ ਇਕੱਠੇ ਹੋਕੇ ਲਖਵੀਰ ਸਿੰਘ ਲੱਖੀ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਤੇ ਕਿਹਾ ਕਿ ਸਾਰਾ ਪਿੰਡ ਪੋਸਟਰ 'ਪਿੰਡ ਵਿਕਾਊ ਹੈ ' ਨਾਲ ਸਹਿਮਤ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਲਖਵੀਰ ਸਿੰਘ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾ ਰਹੀ ਹੈ ਪਰ ਹੇਠਲੇ ਪੱਧਰ ਤੇ ਨਾ ਕੋਈ ਨਸ਼ਾ ਖਤਮ ਹੋਇਆ ਹੈ ਤੇ ਨਾ ਹੀ ਨਸ਼ਾ ਵੇਚਣ ਵਾਲੇ ਫੜੇ ਗਏ ਹਨ। ਸਰਕਾਰ ਦੀ ਇਹ ਮੁਹਿੰਮ ਸਿਰਫ ਇਸ਼ਤਿਹਾਰਾਂ ਤੱਕ ਹੀ ਸੀਮਿਤ ਹੈ।