ਜੈਂਟਸ ਕਲੱਬ ਰਾਜਪੁਰਾ ਵਲੋਂ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ 11 ਤੋਂ 15 ਜੂਨ ਤੱਕ

ਰਾਜਪੁਰਾ, 4 ਜੂਨ- ਜੈਂਟਸ ਕਲੱਬ ਰਾਜਪੁਰਾ ਵੱਲੋਂ 11 ਤੋਂ 15 ਜੂਨ ਤੱਕ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੈਂਟਸ ਕਲੱਬ ਦੇ ਪ੍ਰਧਾਨ ਦਿਨੇਸ਼ ਮਹਿਤਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਕਲੱਬ ਦੇ ਸਾਬਕਾ ਸਕੱਤਰ ਅਤੇ ਮੈਂਬਰ ਮਨੀਸ਼ ਵਰਮਾ ਨੂੰ ਸਮਰਪਿਤ ਹੈ, ਜਿਹਨਾਂ ਦਾ ਜੈਂਟਸ ਕਲੱਬ ਦੇ ਪ੍ਰਤੀ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਉਹਨਾਂ ਦੱਸਿਆ ਕਿ 11 ਜੂਨ ਤੋਂ 15 ਜੂਨ ਤੱਕ ਜੈਂਟਸ ਕਲੱਬ ਦੇ ਬੈਡਮਿੰਟਨ ਹਾਲ ਵਿੱਚ ਕਰਵਾਏ ਜਾਣ ਵਾਲੇ ਇਸ ਬੈਡਮਿੰਟਨ ਟੂਰਨਾਮੈਂਟ ਦੀ ਐਂਟਰੀ ਫੀਸ ਸਿਰਫ 50 ਰੁਪਏ ਰੱਖੀ ਗਈ ਹੈ ਤੇ 16, 19 ਅਤੇ ਓਪਨ ਖਿਡਾਰੀ ਵੀ ਇਸ ਟੂਰਨਾਮੈਂਟ ਵਿੱਚ ਭਾਗ ਲੈ ਸਕਦੇ ਹਨ।
ਇਸ ਮੌਕੇ ਪ੍ਰਧਾਨ ਦਿਨੇਸ਼ ਮਹਿਤਾ, ਪ੍ਰੋਜੈਕਟ ਮੈਨੇਜਰ ਮਨੋਜ ਚੋਪੜਾ, ਡਾਕਟਰ ਰਜਿੰਦਰ ਸੈਣੀ, ਕੋਚ ਅਸ਼ਵਨੀ ਵਰਮਾ, ਮੁਕੇਸ਼ ਵਰਮਾ, ਅਸ਼ਵਨੀ ਚਾਵਲਾ, ਅਸ਼ੋਕ ਤਨੇਜਾ ਅਤੇ ਡਾਕਟਰ ਚੋਪੜਾ ਹਾਜਰ ਰਹੇ ਅਤੇ ਇਸ ਬੈਡਮਿੰਟਨ ਟੂਰਨਾਮੈਂਟ ਨੂੰ ਸਫਲ ਬਣਾਉਣ ਦੀ ਗੱਲ ਆਖੀ।