
ਜਥੇਬੰਦੀ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਪਟਿਆਲਾ : ਮਿਤੀ 3 ਜੂਨ-ਅੱਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਇੱਕ ਭਰਵੀਂ ਇਕੱਤਰਤਾ ਨਹਿਰੂ ਪਾਰਕ ਵਿੱਚ ਜੰਗਲਾਤ ਵਿਭਾਗ ਦੇ ਵਣ ਮੰਡਲ ਪਟਿਆਲਾ ਦੇ ਕਿਰਤੀ ਕਾਮਿਆਂ ਦੇ ਨਾਲ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਸ੍ਰੀ ਬਲਵੀਰ ਸਿੰਘ ਮੰਡੋਲੀ ਤੇ ਮੀਤ ਪ੍ਰਧਾਨ ਮੇਜਰ ਸਿੰਘ ਬਰੇੜ ਦੀ ਰਹਿਨੁਮਾਈ ਹੇਠ ਹੋਈ।
ਪਟਿਆਲਾ : ਮਿਤੀ 3 ਜੂਨ-ਅੱਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਇੱਕ ਭਰਵੀਂ ਇਕੱਤਰਤਾ ਨਹਿਰੂ ਪਾਰਕ ਵਿੱਚ ਜੰਗਲਾਤ ਵਿਭਾਗ ਦੇ ਵਣ ਮੰਡਲ ਪਟਿਆਲਾ ਦੇ ਕਿਰਤੀ ਕਾਮਿਆਂ ਦੇ ਨਾਲ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਸ੍ਰੀ ਬਲਵੀਰ ਸਿੰਘ ਮੰਡੋਲੀ ਤੇ ਮੀਤ ਪ੍ਰਧਾਨ ਮੇਜਰ ਸਿੰਘ ਬਰੇੜ ਦੀ ਰਹਿਨੁਮਾਈ ਹੇਠ ਹੋਈ।
ਮੀਟਿੰਗ ਵਿੱਚ ਯੂਨੀਅਨ ਦੇ ਵਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਤੋਂ ਫੰਡਜ਼ ਜਾਰੀ ਨਹੀਂ ਕੀਤੇ। ਜਿਸ ਕਰਕੇ ਵਣ ਵਿਭਾਗ ਕਿਰਤੀ ਵਰਕਰਾਂ ਨੂੰ ਫਰਵਰੀ, ਮਾਰਚ ਅਤੇ ਅਪ੍ਰੈਲ, ਮਈ 2025 ਦੀ ਤਨਖਾਹ ਨਹੀਂ ਦਿੱਤੀ ਗਈ।
ਜਿਸ ਕਰਕੇ ਸਮੂਹ ਕਿਰਤੀ ਵਰਕਰਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਕਾਮੇ ਆਪਣੀਆਂ ਜਰੂਰੀ ਲੋੜਾਂ ਪੂਰੀਆਂ ਕਰਨ ਤੋਂ ਵਾਂਝੇ ਰਹਿ ਰਹੇ ਹਨ। ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 10 ਜੂਨ 2025 ਨੂੰ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇੱਕ ਮੈਮੋਰੰਡਮ ਦੇ ਕੇ ਅਗਲਾ ਸੂਬਾ ਪੱਧਰੀ ਰੋਸ ਧਰਨਾ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਅ ਵਿਭਾਗ ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮੁੱਖ ਦਫਤਰ ਅੱਗੇ ਵਣ ਕੰਪਲੈਕਸ ਸੈਕਟਰ 68 ਮੁਹਾਲੀ ਵਿਖੇ ਮਿਤੀ 20 ਜੂਨ 2025 ਨੂੰ ਦਿੱਤਾ ਜਾਵੇਗਾ।
ਵਰਕਰਾਂ ਦੀ ਭਾਵਿਖ ਦੀ ਨਿਜੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਬੰਧਕੀ ਅਮਲਾ ਵਣ ਵਿਭਾਗ ਦੀ ਹੋਵੇਗੀ। ਬਹੁਤ ਸਾਰੇ ਕਾਮਿਆਂ ਤੋਂ ਲਗਾਤਾਰ ਕੰਮ ਲਿਆ ਜਾ ਰਿਹਾ, ਤਨਖਾਹਾਂ ਨਹੀਂ ਦਿੱਤੀਆ ਜਾ ਰਹੀਆਂ ਤੇ ਵਰਕਰਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਕਰਕੇ ਕਾਮੇ ਵਿਭਾਗ ਦੇ ਮੰਤਰੀ ਤੇ ਪੰਜਾਬ ਸਰਕਾਰ ਵਿਰੁੱਧ ਮੁਜਾਹਰਾ ਕਰਨ ਲਈ ਮਜਬੂਰ ਹਨ। ਇਸ ਰੋਸ ਧਰਨੇ ਵਿੱਚ ਹਰ ਕਿਰਤੀ ਕਾਮੇ ਪਹੁੰਚਣਾ ਜਰੂਰੀ ਹੈ ਤਾਂ ਕਿ ਆਪਣੇ ਹੱਕ ਦੀ ਅਵਾਜ ਸਰਕਾਰ ਤੱਕ ਪਹੁੰਚਾ ਸਕੀਏ।
ਇਸ ਮੌਕੇ ਮਨਤੇਜ਼ ਸਿੰਘ ਸੱਤ, ਮੁਹਾਲੀ, ਕੁਲਵੰਤ ਸਿੰਘ ਥੂਹੀ ਨਾਭਾ, ਪਰਮਜੀਤ ਕੌਰ ਮਹਾਦੀਆਂ ਜਿਲ੍ਹਾ ਫਤਿਹਗੜ੍ਹ, ਹਰਚਰਨ ਸਿੰਘ ਬਦੋਛੀ ਸਰਹਿੰਦ, ਬੇਅੰਤ ਸਿੰਘ ਭਾਦਸੋਂ। ਲਾਜੋ ਮੇਜਰ, ਰਾਮ ਕ੍ਰਿਸ਼ਨ ਸਮਾਣਾ, ਹਰਪ੍ਰੀਤ ਸਿੰਘ ਲੋਚਮਾ ਰਾਜਪੁਰਾ, ਸਿਆਮ ਖਮਾਣੋ, ਭੁਪਿੰਦਰ ਸਿੰਘ (ਫ.ਗ.ਸ), ਕੁਲਵਿੰਦਰ ਸਿੰਘ ਖਾਨਪੁਰ, ਗੁਰਮੇਲ ਸਿੰਘ, ਕਰਨੈਲ ਸਿੰਘ ਤੋਂ ਇਲਾਵਾ ਸਾਥੀ ਵਰਕਰ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਪਹੁੰਚੇ।
