
ਸਿਵਲ ਡਿਫੈਂਸ, ਫਸਟ ਏਡ ਕਾਰਜ਼, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ - ਦਿਲਵਰ ਸਿੰਘ
ਸਰਕਾਰਾਂ, ਡਿਪਟੀ ਕਮਿਸ਼ਨਰ ਅਤੇ ਜ਼ਿਲਾ ਕਮਾਂਡਰ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਵਲੋਂ ਆਪਦਾਵਾਂ ਅਤੇ ਜੰਗਾਂ ਦੌਰਾਨ ਆਪਣੀ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਸਿਵਲ ਡਿਫੈਂਸ ਦੇ ਵੰਲਟੀਅਰ ਬਨਣ ਲਈ ਯਤਨ ਕੀਤੇ ਜਾ ਰਹੇ ਹਨ।
ਸਰਕਾਰਾਂ, ਡਿਪਟੀ ਕਮਿਸ਼ਨਰ ਅਤੇ ਜ਼ਿਲਾ ਕਮਾਂਡਰ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਵਲੋਂ ਆਪਦਾਵਾਂ ਅਤੇ ਜੰਗਾਂ ਦੌਰਾਨ ਆਪਣੀ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਸਿਵਲ ਡਿਫੈਂਸ ਦੇ ਵੰਲਟੀਅਰ ਬਨਣ ਲਈ ਯਤਨ ਕੀਤੇ ਜਾ ਰਹੇ ਹਨ।
ਇਸੇ ਸਬੰਧ ਦਿਲਵਰ ਸਿੰਘ, ਡਿਪਟੀ ਡਾਇਰੈਕਟਰ ਜ਼ਿਲ੍ਹਾ ਯੂਵਕ ਸੇਵਾਵਾਂ ਪਟਿਆਲਾ ਵਲੋਂ ਸਕੂਲਾਂ ਦੇ ਐਨ ਐਸ ਐਸ ਵੰਲਟੀਅਰਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦਿਲਵਰ ਸਿੰਘ ਵਲੋਂ ਐਨ ਐਸ ਐਸ ਵੰਲਟੀਅਰਾਂ ਨੂੰ ਕਾਕਾ ਰਾਮ ਵਰਮਾ ਰਾਹੀਂ ਟ੍ਰੇਨਿੰਗ ਕਰਵਾਈ।
ਕਾਕਾ ਰਾਮ ਵਰਮਾ ਨੇ ਵਿਆਖਿਆ ਕੀਤੀ ਕਿ ਜੰਗਾਂ, ਆਪਦਾਵਾਂ ਦੌਰਾਨ, ਜਦੋਂ ਹਸਪਤਾਲਾਂ ਤੱਕ ਪਹੁੰਚਣਾ ਮੁਸ਼ਕਿਲ ਹੋਵੇ ਤਾਂ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਹੋਮ ਨਰਸਿੰਗ ਟ੍ਰੇਨਿੰਗ ਲੈਣ ਵਾਲੇ ਨੋਜਵਾਨ ਅਤੇ ਨਾਗਰਿਕ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਬਹੁਤ ਪ੍ਰਸੰਸਾਯੋਗ ਕਾਰਜ ਕਰਦੇ ਹਨ। ਸਿਖਿਅਤ ਨੋਜਵਾਨਾਂ ਅਤੇ ਨਾਗਰਿਕਾਂ ਵਲੋਂ ਆਫ਼ਤ ਪ੍ਰਬੰਧਨ ਟੀਮਾਂ ਬਣਾਕੇ, ਆਪਣੇ ਘਰ ਪਰਿਵਾਰਾਂ, ਮਹੱਲਿਆ ਕਾਲੋਨੀਆਂ ਵਿਖੇ ਹੀ ਮੌਕ ਡਰਿੱਲਾਂ ਕਰਵਾਈਆਂ ਜਾਂਦੀਆਂ ਤਾਂ ਜ਼ੋ ਐਮਰਜੈਂਸੀ ਦੌਰਾਨ ਪੀੜਤਾਂ ਨੂੰ ਫਸਟ ਏਡ, ਹੋਮ ਨਰਸਿੰਗ ਕਰਕੇ ਬਚਾਇਆ ਜਾਵੇ।
ਕਾਕਾ ਰਾਮ ਵਰਮਾ ਨੇ ਕਿਹਾ ਕਿ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ, ਘਰੇਲੂ ਲੋਕਾਂ ਨੂੰ ਸਿਵਲ ਡਿਫੈਂਸ ਦੇ ਵੰਲਟੀਅਰ ਬਣਕੇ, ਟ੍ਰੇਨਿੰਗ ਲੈਕੇ ਆਪਣੇ ਖੇਤਰ ਦੀ ਸੁਰੱਖਿਆ ਬਚਾਉ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਦਿਲਵਰ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਦੌਰਾਨ ਭਾਈ ਘਨ੍ਹਈਆ ਜੀ ਰਾਹੀਂ, ਟੀਮਾਂ ਬਣਾਕੇ, ਹਜ਼ਾਰਾਂ ਜ਼ਖ਼ਮੀ ਸੈਨਿਕਾਂ ਨੂੰ ਫਸਟ ਏਡ ਕਰਵਾਕੇ ਮਰਨ ਤੋਂ ਬਚਾਇਆ ਸੀ।
ਪਹਿਲੇ ਸੰਸਾਰ ਯੁੱਧ ਮਗਰੋਂ, ਦੁਨੀਆਂ ਵਿੱਚ ਸਿਵਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਸਨ ਜ਼ੋਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਨਵਤਾਵਾਦੀ ਮਿਸ਼ਨ ਰਾਹੀਂ ਨਾਗਰਿਕਾਂ ਨੂੰ ਟ੍ਰੇਨਿੰਗ ਦੇਕੇ ਜੰਗਾਂ, ਮਹਾਂਮਾਰੀਆਂ, ਆਪਦਾਵਾਂ ਸਮੇਂ ਪ੍ਰਸ਼ਾਸਨ, ਸੈਨਿਕਾਂ ਲਈ ਮਦਦਗਾਰ ਦੋਸਤ ਤਿਆਰ ਕੀਤੇ ਜਾਣ। ਇਸੇ ਕਰਕੇ ਸਰਕਾਰ ਵੱਲੋਂ ਨੋਜਵਾਨਾਂ ਨੂੰ ਐਮਰਜੈਂਸੀ ਦੌਰਾਨ ਸਹਾਇਤਾ ਕਰਨ ਲਈ SECOND LINE OF DEFENCE ਵਲੋਂ ਤਿਆਰ ਕੀਤਾ ਜਾ ਰਿਹਾ ਹੈ।
