ਸੂਰਬੀਰਾਂ, ਯੋਧਿਆਂ ਦੀ ਜਾਣਕਾਰੀ ਦੇਕੇ, ਬੱਚਿਆਂ ਅੰਦਰ ਦੇਸ਼ ਭਗਤੀ ਪੈਦਾ ਕੀਤੀ ਜਾਵੇ - ਕਾਕਾ ਰਾਮ ਵਰਮਾ।

ਪਟਿਆਲਾ- ਭਾਰਤੀ ਫੌਜ, ਦੁਨੀਆਂ ਦੇ ਸਰਵੋਤਮ ਦੇਸ਼ਾਂ ਵਿੱਚ ਸਨਮਾਨਿਤ ਅਤੇ ਤਾਕਤਵਰ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਸੈਨਿਕਾਂ ਦੀ ਸਿਹਤ, ਸੁਰੱਖਿਆ, ਤੰਦਰੁਸਤੀ, ਅਰੋਗਤਾ, ਅਧੁਨਿਕ ਹਥਿਆਰ, ਟੈਕਨਾਲੋਜੀ ਅਤੇ ਨਿਰੰਤਰ ਟ੍ਰੇਨਿੰਗ ਅਭਿਆਸ ਕਰਵਾਏ ਜਾਂਦੇ ਹਨ।

ਪਟਿਆਲਾ- ਭਾਰਤੀ ਫੌਜ, ਦੁਨੀਆਂ ਦੇ ਸਰਵੋਤਮ ਦੇਸ਼ਾਂ ਵਿੱਚ ਸਨਮਾਨਿਤ ਅਤੇ ਤਾਕਤਵਰ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਸੈਨਿਕਾਂ ਦੀ ਸਿਹਤ, ਸੁਰੱਖਿਆ, ਤੰਦਰੁਸਤੀ, ਅਰੋਗਤਾ, ਅਧੁਨਿਕ ਹਥਿਆਰ, ਟੈਕਨਾਲੋਜੀ ਅਤੇ ਨਿਰੰਤਰ ਟ੍ਰੇਨਿੰਗ ਅਭਿਆਸ ਕਰਵਾਏ ਜਾਂਦੇ ਹਨ। 
ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਥਾਂ, ਦੇਸ਼ ਦੇ ਵਫ਼ਾਦਾਰ ਜੁਮੇਵਾਰ ਸੈਨਿਕ ਬਨਣ ਲਈ ਅਗਨੀ ਵੀਰ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ। ਇਹ ਵਿਚਾਰ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਆਪਣੇ ਵਿਚਾਰ, ਭਾਸ਼ਣ ਮੁਕਾਬਲੇ ਦੌਰਾਨ ਪ੍ਰਗਟ ਕੀਤੇ।  
ਉਨ੍ਹਾਂ ਨੇ ਆਰਮੀ, ਨੇਵੀ ਅਤੇ ਏਅਰ ਫੋਰਸ ਤੋਂ ਇਲਾਵਾ ਪੁਲਿਸ, ਪੈਰਾ ਮਿਲਟਰੀ ਫੋਰਸ, ਸਿਵਲ ਡਿਫੈਂਸ, ਫਾਇਰ ਬ੍ਰਿਗੇਡ ਅਤੇ ਜਾਨਾਂ ਬਚਾਉਣ ਵਾਲੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਮਾਨਵਤਾਵਾਦੀ ਕਾਰਜਾਂ ਦੀ ਸ਼ਲਾਘਾ ਕੀਤੀ। ਬੱਚਿਆਂ ਨੇ ਕਰਨਲ ਸੋਫੀਆ ਕੂਰੈਸੀ, ਵਿੰਗ ਕਮਾਂਡਰ ਭੁਮੀਕਾ ਸਿੰਘ, ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਜਿਨ੍ਹਾਂ ਨੇ ਭਾਰਤ ਨੂੰ ਮਿਜ਼ਾਇਲਾਂ ਵਿਕਸਿਤ ਕਰਨ ਦੀ ਟੈਕਨਾਲੋਜੀ ਦਿੱਤੀ ਅਤੇ ਭਾਰਤ ਸਰਕਾਰ ਦੇ ਕਾਰਜ਼ਾਂ ਦੀ ਪ੍ਰਸੰਸਾ ਕੀਤੀ।
 ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਅਤੇ ਸ਼੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਲਈ ਦੇਸ਼, ਧਰਤੀ ਮਾਂ, ਵਾਤਾਵਰਨ, ਮਾਤਾ ਪਿਤਾ, ਬਜ਼ੁਰਗਾਂ ਅਤੇ ਅਧਿਆਪਕਾਂ ਵਲੋਂ ਸੱਭ ਕੁਝ ਦਿੱਤਾ ਜਾ ਰਿਹਾ ਹੈ ਇਸ ਲਈ ਸੱਭ ਨੂੰ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਸੰਸਥਾਵਾਂ, ਵਾਤਾਵਰਨ ਦੀ ਸ਼ੁੱਧਤਾ, ਸੁਰੱਖਿਆ, ਸਨਮਾਨ, ਖੁਸ਼ਹਾਲੀ ਉਨਤੀ ਲਈ ਯਤਨ ਕਰਨੇ ਚਾਹੀਦੇ ਹਨ। 
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਦੇਸ਼, ਸਮਾਜ, ਘਰ ਪਰਿਵਾਰਾਂ ਲਈ ਕੁਰਬਾਨ ਹੋਣ ਵਾਲੇ ਦੇਸ਼ ਭਗਤਾਂ, ਸੂਰਬੀਰਾਂ, ਯੋਧਿਆਂ ਅਤੇ ਦੇਸ ਲਈ ਆਪਣੇ ਸੁੱਖਾਂ, ਸਹੂਲਤਾਂ, ਪਰਿਵਾਰਾਂ, ਖੁਸ਼ੀਆਂ ਔਹਦਿਆਂ ਦੇ ਤਿਆਗ ਕਰਨ ਵਾਲੇ ਭਾਰਤੀਆਂ ਦੀਆਂ ਕਥਾ ਕਹਾਣੀਆਂ ਸੁਣਾਈਆਂ, ਪੜਾਈਆ ਜਾਣ। ਬੱਚਿਆਂ ਨੂੰ ਆਰਾਮ ਪ੍ਰਸਤੀਆਂ, ਮੋਜ਼ ਮਸਤੀਆਂ, ਸਵਾਦਾਂ, ਫੈਸ਼ਨਾਂ ਤੋਂ ਬਚਾ ਕੇ ਸੂਰਬੀਰ ਯੋਧੇ ਬਨਾਉਂਣ ਦੇ ਢੰਗ ਤਰੀਕੇ ਅਪਣਾਏ ਜਾਣ। ਬੱਚਿਆਂ ਨੇ ਆਪਣੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ, ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ।